ਲੁਧਿਆਣਾ 'ਚ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ 35 ਲੱਖ ਲੁੱਟੇ, ਪੁਲਸ ਨੂੰ ਪਈਆਂ ਭਾਜੜਾਂ

Saturday, Sep 25, 2021 - 11:19 AM (IST)

ਲੁਧਿਆਣਾ 'ਚ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ 35 ਲੱਖ ਲੁੱਟੇ, ਪੁਲਸ ਨੂੰ ਪਈਆਂ ਭਾਜੜਾਂ

ਲੁਧਿਆਣਾ (ਰਿਸ਼ੀ) : ਇੱਥੇ ਥਾਣਾ ਡਵੀਜ਼ਨ ਨੰਬਰ-6 ਦੇ ਇਲਾਕੇ ਮਿੱਲਰਗੰਜ ’ਚ ਸ਼ੁੱਕਰਵਾਰ ਸ਼ਾਮ ਲਗਭਗ 4.40 ਵਜੇ ਇਕ ਮੋਟਰਸਾਈਕਲ ’ਤੇ ਆਏ 2 ਲੁਟੇਰੇ ਮੈਟਲ ਕਾਰੋਬਾਰੀ ਦੇ 2 ਵਰਕਰਾਂ ਤੋਂ ਗੰਨ ਪੁਆਇੰਟ ’ਤੇ 35 ਲੱਖ ਦੀ ਨਕਦੀ ਲੁੱਟ ਕੇ ਲੈ ਗਏ। ਪਤਾ ਲੱਗਦੇ ਹੀ ਪੁਲਸ ਵਿਭਾਗ ’ਚ ਭਾਜੜਾਂ ਪੈ ਗਈਆਂ। ਜੁਆਇੰਟ ਸੀ. ਪੀ. ਸਚਿਨ ਗੁਪਤਾ, ਡੀ. ਸੀ. ਪੀ. ਲਾਅ ਐਂਡ ਆਰਡਰ ਸਿਮਰਤਪਾਲ ਸਿੰਘ ਢੀਂਡਸਾ, ਏ. ਡੀ. ਸੀ. ਪੀ. ਕ੍ਰਾਈਮ ਰੁਪਿੰਦਰ ਕੌਰ ਭੱਟੀ, ਏ. ਸੀ. ਪੀ. ਮਨਦੀਪ ਸਿੰਘ, ਏ. ਸੀ. ਪੀ. ਰਣਧੀਰ ਸਿੰਘ ਸਮੇਤ ਫਿੰਗਰ ਪ੍ਰਿੰਟ ਐਕਸਪਰਟ ਜਾਂਚ ’ਚ ਜੁੱਟ ਗਏ। ਜਾਣਕਾਰੀ ਦਿੰਦਿਆਂ ਸ਼ੰਕਰ ਮੈਟਲ ਦੇ ਮਾਲਕ ਦੀਪਕ ਆਨੰਦ ਉਰਫ਼ ਵਿੱਕੀ ਨੇ ਦੱਸਿਆ ਕਿ ਉਸ ਦੀ ਛੋਟੀ ਭਾਮੀਆਂ ਦੀ ਜੈਨ ਕਾਲੋਨੀ ’ਚ ਫੈਕਟਰੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਦੇਵੇਗੀ ਰਾਹਤ, ਨੋਟੀਫਿਕੇਸ਼ਨ ਜਾਰੀ

PunjabKesari

ਉਥੇ ਲਗਭਗ 7 ਮਹੀਨੇ ਪਹਿਲਾਂ ਮਿੱਲਰਗੰਜ ਵਿਚ ਵਿਸ਼ਵਕਰਮਾ ਚੌਂਕ ਕੋਲ ਹਿੰਮਤ ਕੰਪਲੈਕਸ ਦੀ 5ਵੀਂ ਮੰਜ਼ਿਲ ’ਚ ਦਫ਼ਤਰ ਲਿਆ ਸੀ, ਜਿਸ ਦੇ ਕੁਝ ਸਮੇਂ ਬਾਅਦ ਹੀ ਸ਼ਿਵਾ ਜੀ ਨਗਰ ਦੇ ਰਹਿਣ ਵਾਲੇ ਪ੍ਰਿੰਸ ਅਤੇ ਹਲਵਾਰਾ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੂੰ ਬਤੌਰ ਪੀ. ਐੱਸ. ਓ. (ਪਰਸਨਲ ਸਕਿਓਰਟੀ ਅਫਸਰ) ਕੰਮ ’ਤੇ ਰੱਖਿਆ ਸੀ। ਦੁਪਹਿਰ ਲਗਭਗ 2 ਵਜੇ ਦੋਵੇਂ ਵਰਕਰਾਂ ਨੂੰ ਫੁਹਾਰਾ ਚੌਂਕ ਕੋਲ ਸੋਨਾ ਵੇਚਣ ਲਈ ਭੇਜਿਆ ਸੀ, ਜਿੱਥੇ ਐਕਟਿਵਾ ’ਤੇ 35 ਲੱਖ ਦੀ ਨਕਦੀ ਲੈ ਕੇ ਜਦ ਵਾਪਸ ਆਏ ਤਾਂ ਲਿਫਟ ਵਿਚ ਉੱਪਰ ਜਾਣ ਲੱਗੇ ਤਾਂ ਇਕ ਲੁਟੇਰਾ ਇਕਦਮ ਨਾਲ ਉਨ੍ਹਾਂ ਕੋਲ ਆਇਆ ਅਤੇ ਲਿਫਟ ਦੇ ਗੇਟ ’ਤੇ ਪੈਰ ਫਸਾ ਕੇ ਲਿਫਟ ਰੋਕ ਲਈ ਅਤੇ ਗੰਨ ਪੁਆਇੰਟ ’ਤੇ ਹੱਥ ’ਚ ਫੜ੍ਹਿਆ ਨਕਦੀ ਨਾਲ ਭਰਿਆ ਬੈਗ ਲੁੱਟ ਕੇ ਲੈ ਗਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਪਾਰਟੀ ਦੀ ਮਜ਼ਬੂਤੀ ਲਈ ਚੁੱਕੇ ਕਦਮ, ਕੈਪਟਨ ਹਮਾਇਤੀ ਆਗੂਆਂ ਨੂੰ ਵੀ ਆਪਣੇ ਨਾਲ ਜੋੜਿਆ

ਕੁੱਝ ਦੂਰੀ ’ਤੇ ਹੀ ਉਸ ਦਾ ਸਾਥੀ ਆਪਣਾ ਮੋਟਰਸਾਈਕਲ ਸਟਾਰਟ ਕਰ ਕੇ ਖੜ੍ਹਾ ਸੀ, ਜਿਸ ’ਤੇ ਬੈਠ ਕੇ ਦੋਵੇਂ ਫ਼ਰਾਰ ਹੋ ਗਏ। ਉਥੇ ਘਟਨਾ ਸਥਾਨ ’ਤੇ ਪੁੱਜੀਆਂ ਪੁਲਸ ਟੀਮਾਂ ਨੇੜੇ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲ ਰਹੀਆਂ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਜਨਾਨੀ ਦਾ ਬੇਰਹਿਮੀ ਨਾਲ ਕਤਲ, ਹੰਬੜਾ ਰੋਡ 'ਤੇ ਪਈ ਮਿਲੀ ਲਾਸ਼

ਫਿਲਹਾਲ ਪੁਲਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ ਕਿਉਂਕਿ ਲਿਫਟ ’ਚ ਵਾਰਦਾਤ ਕਰਦੇ ਸਮੇਂ ਲੁਟੇਰਾ ਇਕੱਲਾ ਸੀ, ਜਦੋਂ ਕਿ ਵਰਕਰ ਦੋ ਸਨ ਅਤੇ ਗਗਨ ਕੋਲ ਲਾਈਸੈਂਸੀ ਰਿਵਾਲਵਰ ਵੀ ਸੀ ਪਰ ਉਸ ਨੇ ਬਾਹਰ ਨਹੀਂ ਕੱਢਿਆ। ਇੰਨੀ ਵੱਡੀ ਨਕਦੀ ਆਪਣੇ ਵਰਕਰਾਂ ਤੋਂ ਮੰਗਵਾਉਣ ਦੀ ਵੀ ਪੁਲਸ ਜਾਂਚ ਕਰ ਰਹੀ ਹੈ। ਵਾਰਦਾਤ ਕਰਨ ਵਾਲੇ ਲੁਟੇਰੇ ਨੇ ਮਾਸਕ ਪਾਏ ਹੋਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News