ਡੇਅਰੀ ਮਾਲਕ ਤੋਂ ਪੈਸੇ ਤੇ ਮੋਬਾਇਲ ਖੋਹ ਕੇ ਮੋਟਰਸਾਈਕਲ ਸਵਾਰ ਫ਼ਰਾਰ
Sunday, Dec 17, 2023 - 03:02 PM (IST)

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਬਾਬਾ ਭਾਈ ਮੂਲ ਚੰਦ ਸਾਹਿਬ ਦੇ ਨੇੜੇ ਗਊਸ਼ਾਲਾ ਕੋਲ ਇਕ ਡੇਅਰੀ ਮਾਲਕ ਤੋਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਪੈਸੇ ਅਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਇਸ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁਲਸ ਪਾਰਟੀ ਉੱਥੇ ਪਹੁੰਚ ਗਈ।
ਇਸ ਮੌਕੇ ਦੁਕਾਨਦਾਰ ਨੇ ਦੱਸਿਆ ਕਿ ਤਿੰਨ ਵਿਅਕਤੀ ਮੋਟਰਸਾਈਕਲ ’ਤੇ ਆਏ ਇਕ ਮੋਟਰਸਾਈਕਲ ’ਤੇ ਖੜ੍ਹ ਗਿਆ ਤੇ ਦੋ ਵਿਅਕਤੀ ਉਸ ਕੋਲ ਆਏ ਅਤੇ ਪੈਸੇ ਤੇ ਮੋਬਾਇਲ ਖੋਹ ਕੇ ਭੱਜ ਗਏ ਅਤੇ ਉਸਦੇ ਹੱਥ ’ਤੇ ਵੀ ਸੱਟ ਮਾਰ ਗਏ। ਇਸ ਮੌਕੇ ਥਾਣਾ ਮੁਖੀ ਦੀਪਇੰਦਰ ਜੇਜੀ ਨੇ ਕਿਹਾ ਕਿ ਜਲਦ ਹੀ ਇਨ੍ਹਾਂ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਪੁਲਸ ਬਿਨਾਂ ਨੰਬਰ ਪਲੇਟ ਵਾਲਿਆਂ ਵਾਹਨਾਂ ’ਤੇ ਸਖਤੀ ਕਰਦੀ ਹੈ ਤਾਂ ਸਮਾਜ ’ਚੋਂ ਵਧੀਆ ਸਾਥ ਨਹੀਂ ਮਿਲਦਾ। ਲੋਕਾਂ ਦੇ ਸਹਿਯੋਗ ਨਾਲ ਇਨ੍ਹਾਂ ’ਤੇ ਨਕੇਲ ਕਸੀ ਜਾ ਸਕਦੀ ਹੈ।