2014 ਦੇ ਮੁਕਾਬਲੇ ਭਾਜਪਾ ਦੀਆਂ ਸੀਟਾਂ ਅੱਧੀਆਂ ਰਹਿਣ ਦਾ ਡਰ

12/27/2018 2:15:35 PM

ਜਲੰਧਰ (ਧਵਨ)— ਦੇਸ਼ ਦੇ ਪ੍ਰਮੁੱਖ ਜੋਤਿਸ਼ਚਾਰੀਆ ਕੈਪਟਨ ਲੇਖ ਰਾਜ ਸ਼ਰਮਾ ਮੁਤਾਬਕ 2014 ਦੇ ਮੁਕਾਬਲੇ ਚੜ੍ਹਦੇ  ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ 'ਚ ਭਾਜਪਾ ਦੀਆਂ ਸੀਟਾਂ 'ਚ 50 ਫੀਸਦੀ ਤੱਕ ਕਮੀ ਆ ਸਕਦੀ ਹੈ। ਜਲੰਧਰ 'ਚ ਸੰਪੰਨ ਹੋਏ ਜੋਤਿਸ਼ ਸੰਮੇਲਨ 'ਚ ਹਿੱਸਾ ਲੈਣ ਆਏ ਕੈਪਟਨ ਲੇਖਰਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇ ਭਾਜਪਾ ਦੀ ਕੁੰਡਲੀ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਜਾਏ ਤਾਂ ਚੱਲ ਰਹੀ ਗ੍ਰਹਿ ਦਸ਼ਾ ਉਸ ਦੇ ਮੁਤਾਬਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਮੌਜੂਦਾ ਮੰਤਰੀ ਮੰਡਲ ਦੇ ਕਈ ਮੈਂਬਰਾਂ 'ਚ ਪਾਈਆਂ ਜਾ ਰਹੀਆਂ ਨਾਰਾਜ਼ਗੀਆਂ ਹੌਲੀ-ਹੌਲੀ ਸਾਹਮਣੇ ਆਉਣਗੀਆਂ। ਭਾਜਪਾ ਦੀ ਆਪਸੀ ਇਕਮੁਠਤਾ 'ਚ ਵੀ ਕਮੀ ਦੇਖੀ ਜਾਏਗੀ। ਕੁਲ ਮਿਲਾ ਕੇ ਭਾਜਪਾ ਨੂੰ ਆਉਂਦੀਆਂ ਲੋਕ ਸਭਾ ਚੋਣਾਂ 'ਚ ਆਪਣੇ ਦਮ 'ਤੇ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ। ਕੈਪਟਨ ਲੇਖ ਰਾਜ ਜਿਨ੍ਹਾਂ ਨੂੰ ਜੋਤਿਸ਼ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਐਵਾਰਡ ਮਿਲ ਚੁੱਕੇ ਹਨ, ਨੇ ਕਿਹਾ ਕਿ ਕੇਂਦਰ 'ਚ ਅਗਲੀ ਸਰਕਾਰ ਮਿਲੀ-ਜੁਲੀ ਹੋਵੇਗੀ। ਉਹ ਵੀ ਵਧੇਰੇ ਸਮੇਂ ਤੱਕ ਨਹੀਂ ਚੱਲ ਸਕੇਗੀ।  ਦੂਜੇ ਸ਼ਬਦਾਂ 'ਚ ਇਹ ਕਿਹਾ ਜਾ ਸਕਦਾ ਹੈ ਕਿ ਨਵੀਂ ਸਰਕਾਰ ਅਸਥਿਰ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਜੋਤਿਸ਼ ਵਿਸ਼ੇ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ। ਭਾਰਤੀ ਜੋਤਿਸ਼ ਸਾਡੀ ਸੰਸਕ੍ਰਿਤੀ ਦੀ ਵਿਰਾਸਤ ਹੈ। ਲੇਖ ਰਾਜ ਜੋ ਵਿਅਕਤੀ ਦਾ ਹੱਥ ਵੇਖ ਕੇ ਹੀ ਉਸ ਦੀ ਕੁੰਡਲੀ ਬਣਾ ਦਿੰਦੇ ਹਨ, ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵਿਰੋਧੀ ਧਿਰ ਦੀ ਤਾਕਤ ਵਿਚ ਹੋਰ ਵਾਧਾ ਹੋਵੇਗਾ। ਪੰਡਿਤ ਲੇਖ ਰਾਜ ਹੁਣ ਤੱਕ ਕਈ ਰਾਸ਼ਟਰਪਤੀਆਂ ਅਤੇ ਰਾਜਪਾਲਾਂ ਦੇ ਹੱਥ ਦੇਖ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਚੜ੍ਹਦੇ ਸਾਲ ਕੇਂਦਰ 'ਚ ਬਣਨ ਵਾਲੀ ਸਰਕਾਰ ਤੋਂ ਬਾਅਦ ਜਦੋਂ ਮੱਧਕਾਲੀ ਚੋਣਾਂ ਹੋਣਗੀਆਂ ਤਾਂ ਕਈ ਖੇਤਰੀ ਪਾਰਟੀਆਂ ਦੀ ਹੋਂਦ ਵੀ ਖਤਮ ਹੋ ਜਾਏਗੀ।


shivani attri

Content Editor

Related News