ਜਲੰਧਰ ''ਚ ਅਸਮਾਨੀ ਬਿਜਲੀ ਦਾ ਕਹਿਰ, ਕਈ ਘਰਾਂ ''ਚ ਹੋਇਆ ਨੁਕਸਾਨ (ਵੀਡੀਓ)

06/01/2017 11:08:54 AM

ਜਲੰਧਰ(ਸੋਨੂੰ)—ਪੰਜਾਬ ''ਚ ਲਗਾਤਾਰ ਪੈ ਰਹੀ ਗਰਮੀ ਕਾਰਨ ਕਈ ਹਿੱਸਿਆ ''ਚ ਵਰਖਾ ਹੋਣ ਤੋਂ ਬਾਅਦ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ। ਪੰਜਾਬ ਦੇ ਕਈ ਹਿੱਸਿਆਂ ''ਚ ਪਿਛਲੇ 24 ਘੰਟੇ ਦੌਰਾਨ ਵਰਖਾ ਹੋਣ ਦੀ ਸੰਭਾਵਨਾ ਅੱਜੇ ਵੀ ਹੈ। ਇਸ ਕਾਰਨ ਕਈ ਪ੍ਰਦੇਸ਼ਾਂ ਦੇ ਜ਼ਿਆਦਾਤਰ ਹਿੱਸਿਆਂ ਦੇ ਤਾਪਮਾਨ ''ਚ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਦੇ ਨਾਲ ਹੀ ਜਲੰਧਰ ''ਚ ਵੀ ਅਸਮਾਨੀ ਬਿਜਲੀ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਬਿਜਲੀ ਡਿਗਣ ਕਾਰਨ ਕਈ ਘਰਾਂ ਦੇ ਬਿਜਲੀ ਉਪਕਰਨ ਖਰਾਬ ਹੋ ਗਏ ਹਨ। ਇਹ ਹੀ ਨਹੀਂ ਸਗੋਂ ਇਕ ਘਰ ਦੀ ਤਾਂ ਪਾਣੀ ਵਾਲੀ ਟੈਂਕੀ ਤੱਕ ਫਟ ਗਈ ਹੈ।


Related News