ਬਰਤਾਨੀਆ ''ਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਕਹਿਰ, ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਦੀ ਸਲਾਹ
Saturday, May 18, 2024 - 05:49 PM (IST)
ਇੰਟਰਨੈਸ਼ਨਲ ਡੈੱਸਕ - ਬਰਤਾਨੀਆ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ। ਇਸ ਕਾਰਨ ਸਾਊਥ ਵੈਸਟ ਵਾਟਰ ਨੇ ਬ੍ਰਿਕਸਹੈਮ, ਬੂਹੀ, ਕਿੰਗਸਵੇਅਰ, ਰੋਜ਼ਲੈਂਡ ਅਤੇ ਉੱਤਰੀ-ਪੂਰਬੀ ਪੈਗਨਟਨ ਦੇ ਨਿਵਾਸੀਆਂ ਨੂੰ ਬਿਮਾਰੀਆਂ ਤੋਂ ਬਚਣ ਲਈ ਟੂਟੀ ਦੇ ਪਾਣੀ ਨੂੰ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਹੈ। ਇਸ ਇਲਾਕੇ ਦੇ ਦੋ ਦਰਜਨ ਤੋਂ ਵੱਧ ਲੋਕਾਂ ਵਿੱਚ ਪਾਣੀ ਤੋਂ ਹੋਣ ਵਾਲੀਆਂ ਡਾਇਰੀਆ ਵਰਗੀਆਂ ਬਿਮਾਰੀਆਂ ਦੀ ਪੁਸ਼ਟੀ ਹੋਈ ਹੈ ਜਦਕਿ 70 ਤੋਂ ਵੱਧ ਸ਼ੱਕੀ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਤੰਬਾਕੂ ਨਿਰਮਾਤਾਵਾਂ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਹੋਇਆ ਲਾਜ਼ਮੀ, ਅਸਫ਼ਲ ਰਹਿਣ 'ਤੇ ਲੱਗੇਗਾ ਮੋਟਾ ਜੁਰਮਾਨਾ
ਛੋਟੇ ਬੱਚਿਆਂ ਨੂੰ ਬਿਮਾਰੀ ਦਾ ਖ਼ਤਰਾ ਜ਼ਿਆਦਾ
UK. ਹੈਲਥ ਪ੍ਰੋਟੈਕਸ਼ਨ ਏਜੰਸੀ (ਯੂ.ਕੇ.ਐੱਚ.ਐੱਸ.ਏ.) ਨੇ ਕਿਹਾ ਕਿ ਇਹ ਪਾਣੀ ਤੋਂ ਪੈਦਾ ਹੋਣ ਵਾਲੀ ਬੀਮਾਰੀ ਕ੍ਰਿਪਟੋਸਪੋਰੀਡੀਅਮ ਨਾਂ ਦੇ ਪਰਜੀਵੀ ਕਾਰਨ ਫੈਲ ਰਹੀ ਹੈ। UKHSA ਦਾ ਕਹਿਣਾ ਹੈ ਕਿ ਪੈਰਾਸਾਈਟ, ਜਿਸ ਨੂੰ ਕ੍ਰਿਪਟੋ ਵੀ ਕਿਹਾ ਜਾਂਦਾ ਹੈ, ਕ੍ਰਿਪਟੋਸਪੋਰੀਡੀਓਸਿਸ ਨਾਮਕ ਬਿਮਾਰੀ ਦਾ ਕਾਰਨ ਬਣਦਾ ਹੈ। ਇਹ ਲੋਕਾਂ ਅਤੇ ਕੁਝ ਜਾਨਵਰਾਂ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਸੰਕਰਮਿਤ ਮਨੁੱਖਾਂ ਅਤੇ ਜਾਨਵਰਾਂ ਦੀਆਂ ਅੰਤੜੀਆਂ ਅਤੇ ਮਲ ਵਿੱਚ ਪਾਇਆ ਜਾ ਸਕਦਾ ਹੈ। ਇਹ ਪਰਜੀਵੀ ਝੀਲਾਂ, ਨਦੀਆਂ, ਸਵੀਮਿੰਗ ਪੂਲ, ਇਲਾਜ ਨਾ ਕੀਤੇ ਜਾਂ ਮਾੜੇ ਇਲਾਜ ਕੀਤੇ ਪਾਣੀ ਅਤੇ ਭੋਜਨ ਨੂੰ ਦੂਸ਼ਿਤ ਕਰ ਸਕਦਾ ਹੈ। ਲੱਛਣਾਂ ਵਿੱਚ ਸ਼ਾਮਲ ਹਨ ਦਸਤ, ਪੇਟ ਦਰਦ, ਮਤਲੀ ਜਾਂ ਉਲਟੀਆਂ, ਹਲਕਾ ਬੁਖਾਰ ਅਤੇ ਭੁੱਖ ਨਾ ਲੱਗਣਾ ਜੋ ਦੋ ਹਫ਼ਤਿਆਂ ਤੱਕ ਰਹਿ ਸਕਦਾ ਹੈ। ਇਹ ਪਰਜੀਵੀ ਇੱਕ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਬੱਚਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। UKHSA ਕਹਿੰਦਾ ਹੈ ਕਿ ਸਿਹਤਮੰਦ ਇਮਿਊਨ ਸਿਸਟਮ ਵਾਲੇ ਜ਼ਿਆਦਾਤਰ ਲੋਕ ਇੱਕ ਮਹੀਨੇ ਦੇ ਅੰਦਰ ਠੀਕ ਹੋ ਜਾਣਗੇ।
ਇਹ ਵੀ ਪੜ੍ਹੋ : ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ
ਪਾਣੀ ਦੀ ਨਿਗਰਾਨੀ ਵਿੱਚ ਲੱਗੇ ਅਧਿਕਾਰੀ
ਸਾਊਥ ਵੈਸਟ ਵਾਟਰ (SWW) ਦੇ ਅਧਿਕਾਰੀ ਕ੍ਰਿਸ ਰੌਕੀ ਦੇ ਹਵਾਲੇ ਨਾਲ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਖੇਤਰਾਂ 'ਚ ਲੋਕਾਂ ਨੂੰ ਖਾਣਾ ਪਕਾਉਣ ਅਤੇ ਦੰਦ ਬੁਰਸ਼ ਕਰਨ ਲਈ ਉਬਲੇ ਹੋਏ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਪਾਣੀ ਦੀ ਨਿਗਰਾਨੀ ਲਈ ਸਿਹਤ ਪੇਸ਼ੇਵਰਾਂ ਨਾਲ ਕੰਮ ਕਰਨਾ ਜਾਰੀ ਰੱਖ ਰਹੀ ਹੈ। ਐੱਸ.ਡਬਲਿਊ.ਡਬਲਿਊ. ਨੇ ਦਾਅਵਾ ਕੀਤਾ ਹੈ ਕਿ ਇਹ ਭਰੋਸਾ ਹੈ ਕਿ ਉਬਲਿਆ ਪਾਣੀ ਸੁਰੱਖਿਅਤ ਹੈ। ਹਾਲਾਂਕਿ ਰੌਕੀ ਨੇ ਕਿਹਾ ਕਿ ਉਹ ਇਹ ਦੱਸਣ ਤੋਂ ਅਸਮਰੱਥ ਹਨ ਕਿ ਲੋਕਾਂ ਨੂੰ ਕਿੰਨੇ ਸਮੇਂ ਤੱਕ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਗਲੀ ਸਲਾਹ ਬਾਅਦ ਵਿਚ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਤੂਫਾਨੀ ਤੇਜ਼ੀ ਨਾਲ ਦੌੜੇਗਾ ਭਾਰਤ! ਸੰਯੁਕਤ ਰਾਸ਼ਟਰ ਨੇ ਬਦਲਿਆ ਵਾਧਾ ਦਰ ਦਾ ਅੰਦਾਜ਼ਾ
ਇਹ ਵੀ ਪੜ੍ਹੋ : ਮ੍ਰਿਤਕ ਰਿਸ਼ਤੇਦਾਰਾਂ ਦਾ ਵਰਚੁਅਲ ਅਵਤਾਰ ਬਣਾਉਣ ਦਾ ਵਧਿਆ ਰੁਝਾਨ, ਲੋਕ ਖਰਚ ਰਹੇ ਹਨ ਲੱਖਾਂ ਰੁਪਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8