ਮਾਮਲਾ ਚੌਂਕ ਮਹਿਤਾ ਦੇ ਚੌਰਸਤੇ ''ਚ ਲੱਗੀਆਂ ਲਾਈਟਾਂ ਦਾ, ਅਜੇ ਤੱਕ ਇਨ੍ਹਾਂ ਨੂੰ ਬਿਜਲੀ ਨਹੀਂ ਹੋਈ ਨਸੀਬ
Wednesday, Aug 23, 2017 - 06:15 PM (IST)
ਚੌਂਕ ਮਹਿਤਾ (ਕੈਪਟਨ) - ਸਥਾਨਕ ਕਸਬਾ ਚੌਂਕ ਮਹਿਤਾ ਦੇ ਚੌਰਸਤੇ 'ਚ ਵਰਲਡ ਬੈਂਕ ਵੱਲੋਂ ਲਗਾਈਆਂ ਗਈਆਂ ਹਾਈ-ਮਾਸਕ ਲਾਈਟਾਂ ਨੂੰ ਕਰੀਬ 3 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਬਿਜਲੀ ਦੀ ਸਪਲਾਈ ਨਸੀਬ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਇਹ ਲਾਈਟਾਂ ਇੱਥੇ ਚੌਰਸਤੇ 'ਚ ਗੋਲ ਚੌਕ ਤੇ ਕਰਾਸਿੰਗ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਹੁੰਦੇ ਹਾਦਸਿਆਂ ਨੂੰ ਮੁੱਖ ਰੱਖ ਕੇ ਲਗਾਈਆਂ ਹਨ, ਪਰ ਸਬੰਧਤ ਮਹਿਕਮੇ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇੰਨ੍ਹਾਂ ਲਾਈਟਾਂ ਨੂੰ ਅੱਜ ਤੱਕ ਬਿਜਲੀ ਦੀ ਸਪਲਾਈ ਦਿੱਤੀ ਗਈ। ਇਸ ਸਬੰਧੀ ਪੀ. ਡਬਲਿਊ. ਡੀ. ਦੇ ਜੇ. ਈ. ਬਲਦੇਵ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਸਬੰਧਤ ਪੰਚਾਇਤ ਇੰਨ੍ਹਾਂ ਲਾਈਟਾਂ ਲਈ ਬਿਜਲੀ ਦਾ ਕੁਨੈਕਸ਼ਨ ਅਪਲਾਈ ਕਰ ਚੁੱਕੀ ਹੈ। ਇਸ ਕੁਝ ਦਿਨ 'ਚ ਲਾਈਟਾਂ ਚਾਲੂ ਕਰ ਦਿੱਤੀਆਂ ਜਾਣਗੀਆਂ।
ਪਰ ਇਸ ਸਬੰਧੀ ਜਦ ਸਬ-ਪਾਵਰਕਾਮ ਦਫਤਰ ਚੌਕ ਮਹਿਤਾ ਦੇ ਐੱਸ. ਡੀ. ਓ. ਰਮੇਸ਼ ਕੁਮਾਰ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਪਲਾਈ ਚਾਲੂ ਕਰਵਾਉਣ ਲਈ ਬਿਜਲੀ ਦਾ ਕਨੈਕਸ਼ਨ ਹੋਣਾ ਜ਼ਰੂਰੀ ਹੈ, ਸਾਡੇ ਕੋਲ ਪੰਚਾਇਤ ਵਲੋਂ ਕੁਨੈਕਸ਼ਨ ਜਾਰੀ ਕਰਵਉਣ ਸਬੰਧੀ ਕੋਈ ਅਰਜ਼ੀ ਨਹੀਂ ਆਈ।
