ਲਾਈਫ ਇੰਸ਼ੋਰੈਂਸ ਕੈਂਸਲ ਕਰਵਾਉਣੀ ਵਿਅਕਤੀ ਨੂੰ ਪਈ ਮਹਿੰਗੀ, ਉਹ ਹੋਇਆ ਜੋ ਸੋਚਿਆ ਨਾ ਸੀ

Tuesday, Sep 23, 2025 - 11:18 AM (IST)

ਲਾਈਫ ਇੰਸ਼ੋਰੈਂਸ ਕੈਂਸਲ ਕਰਵਾਉਣੀ ਵਿਅਕਤੀ ਨੂੰ ਪਈ ਮਹਿੰਗੀ, ਉਹ ਹੋਇਆ ਜੋ ਸੋਚਿਆ ਨਾ ਸੀ

ਗੁਰਦਾਸਪੁਰ(ਵਿਨੋਦ)- ਇਕ ਵਿਅਕਤੀ ਵੱਲੋਂ ਲਾਈਫ ਇੰਸ਼ੋਰੈਂਸ ਕਰਵਾਉਣ ਤੋਂ ਬਾਅਦ ਉਸ ਨੂੰ ਕੈਂਸਲ ਕਰਵਾਉਣੀ ਬਹੁਤ ਹੀ ਮਹਿੰਗੀ ਪੈ ਗਈ ਹੈ। ਅਣਪਛਾਤੇ ਵਿਅਕਤੀਆਂ ਵੱਲੋਂ ਲਾਈਫ ਇੰਸ਼ੋਰੈਂਸ ਕੈਂਸਲ ਕਰਵਾਉਣ ਦੇ ਨਾਮ ’ਤੇ ਉਕਤ ਵਿਅਕਤੀ ਦੇ ਨਾਲ 15 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਜਿਸ ’ਤੇ ਸਾਈਬਰ ਕ੍ਰਾਇਮ ਗੁਰਦਾਸਪੁਰ ਪੁਲਸ ਨੇ ਹੁਣ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ- ਦਾਜ ਦੀ ਬਲੀ ਚੜ੍ਹੀ ਵਿਆਹੁਤਾ ਔਰਤ, ਸਹੁਰੇ ਪਰਿਵਾਰ ਕਰਦੇ ਸੀ ਤੰਗ-ਪ੍ਰੇਸ਼ਾਨ

ਇਸ ਸਬੰਧੀ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਕਾਨ ਨੰਬਰ 579 ਅਰਬਨ ਸਟੇਟ ਪੁੱਡਾ ਕਲੋਨੀ ਬਟਾਲਾ ਰੋਡ ਗੁਰਦਾਸਪੁਰ ਨੇ ਬਿਆਨ ਦਿੱਤਾ ਸੀ ਕਿ ਉਹ 5-5-2025 ਨੂੰ ਜੈੱਸ ਬੈਂਕ ਗੁਰਦਾਸਪੁਰ ਵਿਖੇ ਆਪਣੇ ਸੇਵਿੰਗ ਅਕਾਊਂਟ ਵਿਚ ਪੈਸੇ ਜਮਾਂ ਕਰਵਾਉਣ ਗਿਆ ਸੀ। ਜਿੱਥੇ ਬੈਂਕ ਅਧਿਕਾਰੀਆਂ ਵੱਲੋਂ ਉਸ ਨੂੰ ਕਿਹਾ ਕਿ ਤੁਸੀਂ ਆਪਣਾ ਲਾਈਫ ਇੰਸ਼ੋਰੈਂਸ ਕਰਵਾ ਲਓ, ਤਾਂ ਉਸ ਨੇ ਹਾਂ ਕਰ ਦਿੱਤੀ। ਜਿਸ ’ਤੇ ਬੈਂਕ ਵੱਲੋਂ ਲਾਈਫ ਇੰਸ਼ੋਰੈਂਸ ਦੀ ਬਣਦੀ ਰਕਮ 3,13,500 ਰੁਪਏ ਉਸ ਦੇ ਅਕਾਊਂਟ ਵਿਚੋਂ ਕੱਟ ਲਏ।

ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ

ਇਸ ਦੌਰਾਨ ਉਸ ਦੇ ਪਰਿਵਾਰ ਨੇ ਕਿਹਾ ਕਿ ਤੁਹਾਨੂੰ ਲਾਈਫ ਇੰਸ਼ੋਰੈਂਸ ਨਹੀਂ ਕਰਵਾਉਣੀ ਚਾਹੀਦੀ ਸੀ। ਜਿਸ ’ਤੇ ਉਸ ਨੇ ਗੂਗਲ ਤੋਂ ਟਾਟਾ ਇੰਸ਼ੋਰੈਂਸ ਕੰਪਨੀ ਦਾ ਨੰਬਰ ਸਰਚ ਕਰਕੇ ਗੂਗਲ ਤੋਂ ਪ੍ਰਾਪਤ ਨੰਬਰ 8002667780 'ਤੇ ਗੱਲ ਕੀਤੀ। ਜਿੰਨਾਂ ਨੂੰ ਮੁਦਈ ਮਨਦੀਪ ਸਿੰਘ ਨੇ ਆਪਣੀ ਲਾਈਫ ਕਵਰ ਇੰਸ਼ੋਰੈਂਸ ਪਾਲਸੀ ਕੈਂਸਲ ਕਰਵਾਉਣ ਬਾਰੇ ਕਿਹਾ। ਉਨਾਂ ਵੱਲੋਂ ਉਸ ਨੂੰ ਨਾਮ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਪਤਾ ਦੱਸ ਦਿੱਤਾ। ਮਿਤੀ 6-5-2025 ਨੂੰ ਉਸ ਦੇ ਵੱਟਸਐਪ ਨੰਬਰ 'ਤੇ ਫੋਨ ਆਇਆ ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...

ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਉਸ ਦਾ ਨਾਮ ਪਤਾ ਉਸ ਨੂੰ ਦੱਸਿਆ ਕਿ ਤਾਂ ਉਸ ਨੇ ਕਿਹਾ ਕਿ ਸਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਧਾਰ ਕਾਰਡ ਨੰਬਰ ਪੁੱਛਿਆ ਜੋ ਉਸ ਨੇ ਆਪਣਾ ਆਧਾਰ ਕਾਰਡ ਨੰਬਰ ਉਨ੍ਹਾਂ ਨੂੰ ਦੱਸ ਦਿੱਤਾ, ਉਸੇ ਵਕਤ ਉਸ ਨੂੰ 5ਲੱਖ ਰੁਪਏ ਸੇਵਿੰਗ ਅਕਾਊਂਟ ਨੰਬਰ ਵਿਚੋਂ ਕੱਟਣ ਦਾ ਮੈਜਿਸ ਆਇਆ, ਫਿਰ 5ਹਜ਼ਾਰ ਅਤੇ ਫਿਰ 5-5ਲੱਖ ਉਸ ਦੇ ਅਕਾਊਂਟ ਵਿਚੋਂ ਕੱਟਣ ਦੇ ਮੈਸਿਜ ਆਏ। ਇਸ ਤਰਾਂ ਅਣਪਛਾਤੇ ਵਿਅਕਤੀ ਵੱਲੋਂ ਉਸ ਨਾਲ 15ਲੱਖ 5 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News