ਬਿਨ੍ਹਾਂ ਲਾਈਸੈਂਸ ਤੋਂ ਪਟਾਖੇ ਵੇਚਣ ਤੇ ਚਲਾਉਣ ਦੇ ਦੋਸ਼ ''ਚ 8 ਖਿਲਾਫ਼ ਕੇਸ ਦਰਜ

Friday, Oct 20, 2017 - 04:48 PM (IST)

ਬਿਨ੍ਹਾਂ ਲਾਈਸੈਂਸ ਤੋਂ ਪਟਾਖੇ ਵੇਚਣ ਤੇ ਚਲਾਉਣ ਦੇ ਦੋਸ਼ ''ਚ 8 ਖਿਲਾਫ਼ ਕੇਸ ਦਰਜ

 ਹੁਸ਼ਿਆਰਪੁਰ (ਅਸ਼ਵਨੀ) - ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦੀਵਾਲੀ ਦੇ ਮੌਕੇ 'ਤੇ ਬਿਨਾਂ ਲਾਈਸੈਂਸ ਪਟਾਖੇ ਵੇਚਣ ਤੇ ਸ਼ਾਮ 6.30 ਤੋਂ 9.30 ਵਜੇ ਤੋਂ ਬਾਅਦ ਪਟਾਖੇ ਚਲਾਉਣ 'ਤੇ ਲਗਾਈ ਗਈ ਪਾਬੰਦੀ ਦੀ ਉਲੰਘਣਾ ਕਰਨ 'ਤੇ ਜ਼ਿਲਾ ਪੁਲਸ ਨੇ 8 ਕੇਸ ਵੱਖ-ਵੱਖ ਪੁਲਸ ਸਟੇਸ਼ਨਾਂ 'ਚ ਦਰਜ ਕੀਤੇ ਹਨ। 
ਪੁਲਸ ਸੂਤਰਾਂ ਅਨੁਸਾਰ ਥਾਣਾ ਮਾਡਲ ਟਾਊਨ 'ਚ 3 ਮਾਮਲੇ ਧਾਰਾ 148 ਤਹਿਤ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਥਾਣਾ ਮੇਹਟੀਆਣਾ, ਗੜ੍ਹਸ਼ੰਕਰ, ਹਾਜੀਪੁਰ, ਮਾਹਿਲਪੁਰ ਤੇ ਸਿਟੀ ਥਾਣਿਆਂ 'ਚ 1-1 ਕੇਸ ਧਾਰਾ 188 ਤਹਿਤ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਹ ਸਾਰੇ ਮਾਮਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕੀਤੇ ਗਏ ਹਨ। ਪੁਲਸ ਵੱਲੋਂ ਦਰਜ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।


Related News