ਦੋ ਬੱਚਿਆਂ ਦੀ ਮਾਂ ਨੂੰ ਕੀਤਾ ਅਗਵਾ, ਜ਼ਬਰੀ ਬਣਾਏ ਸਰੀਰਕ ਸੰਬੰਧ

Monday, Jun 12, 2017 - 02:43 PM (IST)

ਦੋ ਬੱਚਿਆਂ ਦੀ ਮਾਂ ਨੂੰ ਕੀਤਾ ਅਗਵਾ, ਜ਼ਬਰੀ ਬਣਾਏ ਸਰੀਰਕ ਸੰਬੰਧ

ਨੂਰਪੁਰਬੇਦੀ (ਭੰਡਾਰੀ) : ਸਾਲ ਪਹਿਲਾਂ ਇਕ ਔਰਤ ਨੂੰ ਉਸਦੇ 2 ਬੱਚਿਆਂ ਸਮੇਤ ਵਰਗਲਾ ਕੇ ਲੈ ਜਾਣ 'ਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਨਾਉਣ ਦੇ ਦੋਸ਼ਾਂ ਤਹਿਤ ਸਥਾਨਕ ਪੁਲਸ ਨੇ ਇਕ ਨੌਜਵਾਨ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਪੀੜਤ ਔਰਤ ਦੇ ਪਤੀ ਵੱਲੋਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੂੰ ਦਿੱਤੀ ਸ਼ਿਕਾਇਤ 'ਤੇ ਉਕਤ ਕਾਰਵਾਈ ਅਮਲ 'ਚ ਲਿਆਂਦੀ ਹੈ। ਉਕਤ ਸ਼ਿਕਾਇਤ 'ਚ ਹਰਜਿੰਦਰ ਸਿੰਘ ਪੁੱਤਰ ਹਰਬੰਸ ਲਾਲ ਨਿਵਾਸੀ ਡੂਮੇਵਾਲ ਨੇ ਦੱਸਿਆ ਕਿ ਮੈਂ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹਾਂ ਤੇ ਮੇਰਾ ਵਿਆਹ ਜੂਨ 2005 'ਚ ਹੋਇਆ ਸੀ। ਮੇਰਾ ਇਕ 10 ਸਾਲ ਦਾ ਲੜਕਾ ਤੇ ਇਕ 8 ਸਾਲ ਦੀ ਲੜਕੀ ਹੈ। ਦਸੰਬਰ 2015 'ਚ ਜਦੋਂ ਮੈਂ ਪੀ.ਜੀ.ਆਈ. 'ਚ ਦਾਖਿਲ ਆਪਣੇ ਸਾਲੇ ਦੀ ਖਬਰ ਲੈ ਕੇ 2 ਦਿਨਾਂ ਬਾਅਦ ਪਰਤਿਆਂ ਤਾਂ ਪਤਨੀ ਤੇ ਦੋਵੇਂ ਬੱਚੇ ਘਰੋਂ ਗਾਇਬ ਸਨ ਤੇ ਜਿਸਦੀ ਭਾਲ ਕਰਨ ਉਪਰੰਤ ਪੁਲਸ ਚੌਕੀ ਕਲਵਾਂ ਵਿਖੇ ਦਰਖਾਸਤ ਦਿੱਤੀ। ਉਸਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਦੀਵਾਨ ਚੰਦ ਵਾਸੀ ਕਰੂਰਾ ਜਿਸਨੂੰ ਮੇਰੀ ਪਤਨੀ ਝੂਠ ਬੋਲ ਕੇ ਮਾਸੀ ਦਾ ਲੜਕਾ ਦੱਸਦੀ ਸੀ ਅਕਸਰ ਮੇਰੀ ਗੈਰ ਹਾਜ਼ਰੀ 'ਚ ਸਾਡੇ ਘਰ ਆਉਂਦਾ-ਜਾਂਦਾ ਸੀ ਤੇ ਉਸ ਦੀ ਪਤਨੀ ਤੇ ਬੱਚਿਆਂ ਨੂੰ ਵਰਗਲਾ ਕੇ ਲੈ ਗਿਆ ਹੈ।
ਉਕਤ ਸ਼ਿਕਾਇਤ 'ਤੇ ਜ਼ਿਲਾ ਪੁਲਸ ਮੁੱਖੀ ਰੂਪਨਗਰ ਵੱਲੋਂ ਇਸ ਮਾਮਲੇ ਦੀ ਜ਼ਾਂਚ ਡੀ.ਐੱਸ.ਪੀ.ਆਨੰਦਪੁਰ ਸਾਹਿਬ ਨੂੰ ਸੌਂਪੀ ਗਈ।  ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸਤਨਾਮ ਸਿੰਘ ਨੇ ਸ਼ਿਕਾਇਤ ਕਰਤਾ ਦੀ ਪਤਨੀ ਨਾਲ ਜ਼ਬਰਦਸਤੀ ਸ਼ਰੀਰਕ ਸਬੰਧ ਬਣਾਏ ਅਤੇ 10 ਦਸੰਬਰ 2015 ਨੂੰ ਜਦੋਂ ਸ਼ਿਕਾਇਤਕਰਤਾ ਘਰ ਨਹੀਂ ਸੀ ਤਾਂ ਸਤਨਾਮ ਸਿੰਘ ਉਸਦੀ ਪਤਨੀ ਤੇ ਬੱਚਿਆਂ ਨੂੰ ਵਰਗਲਾ ਕੇ ਕਿਸੀ ਅਣਦੱਸੀ ਜਗ੍ਹਾ 'ਤੇ ਲੈ ਗਿਆ ਤੇ ਉਸ ਨਾਲ ਕਰੀਬ 20 ਦਿਨਾਂ ਤੱਕ ਜ਼ਬਰੀ ਬਲਾਤਕਾਰ ਕਰਦਾ ਰਿਹਾ ਤੇ ਬੱਚਿਆਂ ਨੂੰ ਕੁੱਟਦਾ ਵੀ ਰਿਹਾ।
ਇਸ ਦੌਰਾਨ ਕਿਸੇ ਤਰ੍ਹਾਂ ਵਿਆਹੁਤਾ ਆਪਣੇ ਪੇਕੇ ਘਰ ਪਹੁੰਚੀ। ਕਰੀਬ 1 ਸਾਲ ਬਾਅਦ ਉਸਦਾ ਪਤੀ ਉਸ ਨੂੰ ਆਪਣੇ ਘਰ ਲੈ ਕੇ ਆਇਆ। ਡੀ.ਐੱਸ.ਪੀ. ਨੇ ਰਿਪੋਰਟ 'ਚ ਲਿਖਿਆ ਕਿ ਸਤਨਾਮ ਸਿੰਘ ਵੱਲੋਂ ਉਕਤ ਔਰਤ ਨੂੰ ਨਾਬਾਲਗ ਬੱਚਿਆਂ ਸਮੇਤ ਵਰਗਲਾ ਕੇ ਲੈ ਜਾਣ ਅਤੇ ਉਸਦੀ ਇੱਛਾ ਤੋਂ ਬਿਨਾਂ ਲੰਮੇ ਸਮੇਂ ਤੱਕ ਬਲਾਤਕਾਰ ਕਰਨ ਦਾ ਦੋਸ਼ ਸਾਬਿਤ ਹੁੰਦਾ ਹੈ। ਇਸ ਰਿਪੋਰਟ ਦੇ ਆਧਾਰ 'ਤੇ ਨੂਰਪੁਰਬੇਦੀ ਪੁਲਸ ਨੇ ਸਤਨਾਮ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


Related News