...ਤੇ ਹੁਣ ਵਕੀਲਾਂ ਨੇ ਵੀ ਚਾਈਨਾ ਡੋਰ ਨਾਲ ਸਬੰਧਤ ਕੇਸ ਲੜਨ ਤੋਂ ਕੀਤਾ ਇਨਕਾਰ
Saturday, Jan 21, 2023 - 01:00 AM (IST)
ਬੀਜਾ (ਬਿਪਨ)-ਪੁਲਸ ਵੱਲੋਂ ਚਾਈਨਾ ਡੋਰ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦੇ ਹੋਏ ਇਰਾਦਾ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਹੁਣ ਵਕੀਲਾਂ ਨੇ ਵੀ ਪੁਲਸ ਦੀ ਮੁਹਿੰਮ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ। ਬਾਰ ਐਸੋਸੀਏਸ਼ਨ ਖੰਨਾ ਦੇ ਵਕੀਲਾਂ ਦੇ ਇਕ ਸਮੂਹ ਨੇ ਫ਼ੈਸਲਾ ਕੀਤਾ ਕਿ ਚਾਈਨਾ ਡੋਰ ਨਾਲ ਸਬੰਧਤ ਜੋ ਵੀ ਕੇਸ ਦਰਜ ਹੋਣਗੇ, ਉਹ ਇਨ੍ਹਾਂ ਕੇਸਾਂ ’ਚ ਬਚਾਅ ਪੱਖ ਵੱਲੋਂ ਪੇਸ਼ ਨਹੀਂ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਧੀ ਨੇ ਇਟਲੀ ’ਚ ਪੰਜਾਬੀਆਂ ਦਾ ਵਧਾਇਆ ਮਾਣ, ਹਾਸਲ ਕੀਤੀ ਵੱਡੀ ਉਪਲੱਬਧੀ
ਗੱਲਬਾਤ ਕਰਦਿਆਂ ਐਡਵੋਕੇਟ ਸੰਜੀਵ ਸਹੋਤਾ ਬੰਟੀ ਅਤੇ ਐਡਵੋਕੇਟ ਪ੍ਰਦੀਪ ਕੁਮਾਰ ਨੇ ਕਿਹਾ ਕਿ ਚਾਈਨਾ ਡੋਰ ਇਕ ਕਾਤਲ ਡੋਰ ਹੈ। ਇਸ ਨਾਲ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕਈ ਲੋਕ ਆਪਣੇ ਅੰਗ ਗੁਆ ਚੁੱਕੇ ਹਨ। ਸਰਕਾਰ ਅਤੇ ਪ੍ਰਸ਼ਾਸਨ ਇਸ ਕਾਤਲ ਧਾਗੇ ਨੂੰ ਲੈ ਕੇ ਸਖ਼ਤ ਹੈ, ਇਸ ਲਈ ਉਨ੍ਹਾਂ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਉਹ ਸਮਾਜ ’ਚ ਯੋਗਦਾਨ ਪਾਉਣ ਦੇ ਮਕਸਦ ਨਾਲ ਚਾਈਨਾ ਡੋਰ ਨਾਲ ਸਬੰਧਤ ਮਾਮਲਿਆਂ ਵਿੱਚ ਪੇਸ਼ ਨਹੀਂ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਸੁੱਖਾ ਕਾਹਲਵਾਂ ਕਤਲਕਾਂਡ ’ਚ ਸ਼ਾਮਲ ਗੈਂਗਸਟਰ ਤੀਰਥ ਢਿੱਲਵਾਂ ਦੀ ਹੋਈ ਮੌਤ
ਐਡਵੋਕੇਟ ਸੰਜੀਵ ਸਹੋਤਾ ਨੇ ਦੱਸਿਆ ਕਿ ਸ਼ੁਰੂਆਤੀ ਤੌਰ ’ਤੇ ਉਨ੍ਹਾਂ ਦੇ ਗਰੁੱਪ ਦੇ 15 ਤੋਂ ਵੱਧ ਵਕੀਲਾਂ ਨੇ ਇਹ ਫ਼ੈਸਲਾ ਲਿਆ ਹੈ। ਇਸ ਸਬੰਧੀ ਉਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਮਿਤ ਲੁਥਰਾ ਨੂੰ ਮਿਲਣਗੇ ਅਤੇ ਮੰਗ ਕਰਨਗੇ ਕਿ ਐਸੋਸੀਏਸ਼ਨ ਦੀ ਮੀਟਿੰਗ ਬੁਲਾ ਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਜਾਵੇ ਕਿ ਖੰਨਾ ਦਾ ਕੋਈ ਵੀ ਵਕੀਲ ਅਜਿਹੇ ਮਾਮਲਿਆਂ ’ਚ ਪੇਸ਼ ਨਾ ਹੋਵੇ। ਇਸ ਮੌਕੇ ਐਡਵੋਕੇਟ ਸੋਹਣ ਸਹੋਤਾ, ਐਡਵੋਕੇਟ ਜੋਤੀ ਕੌਸ਼ਿਕ, ਐਡਵੋਕੇਟ ਦੀਪਿਕਾ, ਜਸਵੰਤ ਸਿੰਘ ਜੱਸੀ, ਸਮਾਜ ਸੇਵਕ ਕੈਲਾਸ਼ ਨਾਰੰਗ, ਅਮਨ ਕੁਮਾਰ, ਜਸਪਾਲ ਸਿੰਘ, ਸੇਵਾਮੁਕਤ ਪ੍ਰਿੰਸੀਪਲ ਵਿਜੇ ਭੱਟੀ, ਚਾਹਤਪ੍ਰੀਤ ਸਿੰਘ ਆਦਿ ਹਾਜ਼ਰ ਸਨ ।