ਸੇਵਾ ਦੇ ਜਜ਼ਬੇ ਨੂੰ ਸਲਾਮ : ਲੰਗਰਾਂ ਤੋਂ ਬਾਅਦ ਗੰਦਗੀ ਸਾਫ ਕਰਦਾ ਹੈ ਇਹ ਸਿੱਖ (ਵੀਡੀਓ)

Monday, Mar 05, 2018 - 02:11 PM (IST)

ਅੰਮ੍ਰਿਤਸਰ (ਸੁਮਿਤ ਖੰਨਾ) - ਅਕਸਰ ਦੇਖਿਆ ਜਾਂਦਾ ਹੈ ਕਿ ਲੰਗਰਾਂ ਤੋਂ ਬਾਅਦ ਲੋਕ ਜੂਠੇ ਪੱਤਲਾਂ ਤੇ ਡੂੰਨਿਆਂ ਨੂੰ ਸੜਕਾਂ 'ਤੇ ਹੀ ਸੁੱਟ ਕੇ ਚਲੇ ਜਾਂਦੇ ਹਨ। ਇਸ ਗੰਦਗੀ ਵੱਲ ਨਾ ਤਾਂ ਲੰਗਰ ਲਗਾਉਣ ਵਾਲੇ ਧਿਆਨ ਦਿੰਦੇ ਨੇ ਤੇ ਨਾ ਹੀ ਲੰਗਰ ਖਾਣ ਵਾਲੇ। ਲੰਗਰਾਂ ਤੋਂ ਬਾਅਦ ਫੈਲਦੀ ਇਸ ਗੰਦਗੀ ਨੂੰ ਸਾਂਭਣ ਦਾ ਜਿੰਮਾ ਅੰਮ੍ਰਿਤਸਰ ਦੇ ਅਵਤਾਰ ਸਿੰਘ ਨੇ ਚੁੱਕਿਆ ਹੈ। ਅਵਤਾਰ ਸਿੰਘ ਜਿੱਥੇ ਵੀ ਲੰਗਰ ਲੱਗਦਾ ਹੈ ਉੱਥੇ ਆਪਣੀ ਰੇਹੜੀ ਲੈ ਕੇ ਸਾਫ-ਸਫਾਈ ਲਈ ਪਹੁੰਚ ਜਾਂਦਾ ਹੈ। 
ਜਾਣਕਾਰੀ ਮੁਤਾਬਕ ਅਵਤਾਰ ਸਿੰਘ ਬੈਂਕ 'ਚੋਂ ਬਤੌਰ ਮੈਨੇਜਰ ਸੇਵਾ ਮੁਕਤ ਹੋ ਚੁੱਕਾ ਹਨ। ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 5-6 ਸਾਲ ਤੋਂ ਇਹ ਸੇਵਾ ਨਿਭਾਉਂਦੇ ਆ ਰਹੇ ਹਨ। ਇਸ ਕੰਮ ਲਈ ਅਵਤਾਰ ਸਿੰਘ ਨੇ ਵਿਸ਼ੇਸ਼ ਸੇਵਾ ਦੀ ਮੋਟਰ ਬਣਾਈ ਹੋਈ ਹੈ। ਅਵਤਾਰ ਸਿੰਘ ਦੀ ਇਹ 12 ਮੈਂਬਰਾਂ ਦੀ ਟੀਮ ਸਾਫ-ਸਫਾਈ ਦੇ ਨਾਲ-ਨਾਲ ਲੋਕਾਂ ਨੂੰ ਸਫਾਈ ਦਾ ਸੰਦੇਸ਼ ਵੀ ਦਿੰਦੀ ਹੈ।  


Related News