ਕਹਿਰ ਓ ਰੱਬਾ! ਵਿਆਹ ਤੋਂ ਕੁਝ ਦੇਰ ਬਾਅਦ ਹੀ ਕੁੜੀ ਨਾਲ ਵਾਪਰ ਗਈ ਅਣਹੋਣੀ, ਕੁਝ ਦਿਨ ਬਾਅਦ ਜਾਣਾ ਸੀ ਵਿਦੇਸ਼

Monday, Apr 13, 2026 - 02:34 PM (IST)

ਕਹਿਰ ਓ ਰੱਬਾ! ਵਿਆਹ ਤੋਂ ਕੁਝ ਦੇਰ ਬਾਅਦ ਹੀ ਕੁੜੀ ਨਾਲ ਵਾਪਰ ਗਈ ਅਣਹੋਣੀ, ਕੁਝ ਦਿਨ ਬਾਅਦ ਜਾਣਾ ਸੀ ਵਿਦੇਸ਼

ਲੁਧਿਆਣਾ (ਗਣੇਸ਼): ਵ੍ਰਿੰਦਾਵਨ ਹਾਦਸੇ ਮਗਰੋਂ ਯਮੁਨਾ ਨਦੀ ਵਿਚੋਂ ਲਗਾਤਾਰ ਸ਼ਰਧਾਲੂਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਰਹੀਆਂ ਹਨ। ਅੱਜ ਸਵੇਰੇ ਦੋ ਹੋਰ ਲਾਸ਼ਾਂ ਬਰਾਮਦ ਹੋਣ ਨਾਲ ਹੁਣ ਤਕ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਅੱਜ ਸਵੇਰੇ ਲੁਧਿਆਣਾ ਦੇ ਯਸ਼ ਭੱਲਾ ਦੀ ਲਾਸ਼ ਬਰਾਮਦ ਹੋਣ ਮਗਰੋਂ ਹੁਣ 24 ਸਾਲਾ ਮੋਨਿਕਾ ਟੰਡਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। 

ਜਾਣਕਾਰੀ ਮੁਤਾਬਕ, ਮੋਨਿਕਾ ਜ਼ਿਲ੍ਹਾ ਅੰਬਾਲਾ ਦੇ ਨਾਰਾਇਣਗੜ੍ਹ ਤਹਿਸੀਲ ਦੇ ਪਿੰਡ ਖਾਨਪੁਰ ਰਾਜਪੂਤਾਨਾ ਦੀ ਰਹਿਣ ਵਾਲੀ ਸੀ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਅੱਜ ਸਵੇਰੇ ਮੋਨਿਕਾ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ, ਜਿਸ ਮਗਰੋਂ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਹੈ। 

ਦੱਸਿਆ ਜਾ ਰਿਹਾ ਹੈ ਕਿ ਮੋਨਿਕਾ  ਦਾ ਵਿਆਹ ਮਹਿਜ਼ 6 ਮਹੀਨੇ ਪਹਿਲਾਂ ਹੀ ਲੁਧਿਆਣਾ ਦੇ ਦੁਗਰੀ ਫੇਜ਼-2 ਵਿਚ ਹੋਇਆ ਸੀ। ਉਸ ਦੇ ਪਤੀ ਵਿਦੇਸ਼ ਵਿਚ ਰਹਿੰਦੇ ਹਨ ਤੇ ਉਸ ਨੇ ਵੀ ਜਲਦੀ ਹੀ ਵਿਦੇਸ਼ ਜਾਣਾ ਸੀ, ਜਿਸ ਤੋਂ ਪਹਿਲਾਂ ਉਹ ਵ੍ਰਿੰਦਾਵਨ ਮਥਾ ਟੇਕਣ ਗਈ ਸੀ। ਇਸ ਹਾਦਸੇ ਨੇ ਦੋਹਾਂ ਪਰਿਵਾਰਾਂ ਨੂੰ ਡੂੰਗੇ ਸਦਮੇ ਵਿਚ ਪਾ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਹੁਣ ਮ੍ਰਿਤਕ ਦੇਹ ਹਰਿਆਣਾ ਲਿਜਾਇਆ ਜਾ ਰਿਹਾ ਹੈ, ਜਿੱਥੇ ਉਸ ਦਾ ਸਸਕਾਰ ਕੀਤਾ ਜਾਵੇਗਾ। 


author

Anmol Tagra

Content Editor

Related News