ਫਿਰੋਜ਼ਪੁਰ ਰੇਲ ਮੰਡਲ ਵੱਲੋਂ ਫਗਵਾੜਾ-ਜੈਜੋਂ ਦੋਆਬਾ ਰੇਲ ਸੇਵਾ ਮੁੜ ਬਹਾਲ ਕਰਨ ਦਾ ਫੈਸਲਾ
Friday, Apr 17, 2026 - 06:20 PM (IST)
ਜੈਤੋ : ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਨੇ ਰੇਲ ਯਾਤਰੀਆਂ ਦੀ ਸਹੂਲਤ ਲਈ ਇਕ ਅਹਿਮ ਫੈਸਲਾ ਲੈਂਦਿਆਂ ਫਗਵਾੜਾ-ਨਵਾਂਸ਼ਹਿਰ ਦੋਆਬਾ-ਰਾਹੋਂ-ਜੈਜੋਂ ਦੋਆਬਾ ਰੇਲਖੰਡ 'ਤੇ ਟ੍ਰੇਨ ਸੇਵਾਵਾਂ ਨੂੰ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰੇਲ ਸੇਵਾਵਾਂ 18 ਅਪ੍ਰੈਲ 2026 ਤੋਂ ਸੋਧੀ ਹੋਈ ਸਮਾਂ-ਸਾਰਣੀ ਅਨੁਸਾਰ ਸ਼ੁਰੂ ਕੀਤੀਆਂ ਜਾਣਗੀਆਂ। ਇਹ ਟ੍ਰੇਨ ਸੇਵਾ ਹਫ਼ਤੇ ਵਿਚ ਪੰਜ ਦਿਨ (ਵੀਰਵਾਰ ਅਤੇ ਐਤਵਾਰ ਨੂੰ ਛੱਡ ਕੇ) ਉਪਲੱਬਧ ਹੋਵੇਗੀ।
ਟ੍ਰੇਨਾਂ ਦਾ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ
ਟ੍ਰੇਨ ਨੰਬਰ 74954: ਫਗਵਾੜਾ ਤੋਂ ਸਵੇਰੇ 10:20 ਵਜੇ ਰਵਾਨਾ ਹੋ ਕੇ ਦੁਪਹਿਰ 13:20 ਵਜੇ ਜੈਜੋਂ ਦੋਆਬਾ ਪਹੁੰਚੇਗੀ।
ਟ੍ਰੇਨ ਨੰਬਰ 74951: ਜੈਜੋਂ ਦੋਆਬਾ ਤੋਂ ਦੁਪਹਿਰ 13:45 ਵਜੇ ਚੱਲ ਕੇ ਸ਼ਾਮ 17:00 ਵਜੇ ਫਗਵਾੜਾ ਪਹੁੰਚੇਗੀ।
ਰਸਤੇ ਦੇ ਸਟੇਸ਼ਨ: ਇਹ ਰੇਲਗੱਡੀਆਂ ਆਪਣੇ ਸਫ਼ਰ ਦੌਰਾਨ ਦੋਵਾਂ ਦਿਸ਼ਾਵਾਂ ਵਿੱਚ ਕਈ ਮਹੱਤਵਪੂਰਨ ਸਟੇਸ਼ਨਾਂ 'ਤੇ ਰੁਕਣਗੀਆਂ, ਜਿਨ੍ਹਾਂ ਵਿੱਚ ਕੁਲਥਮ ਅਬਦੁੱਲਾ ਸ਼ਾਹ, ਭੰਭੇਵਾ, ਮਾਲੂਪੋਤਾ, ਬੰਗਾ, ਖਟਕੜ ਝੰਡਾ ਜੀ, ਕਰੀਹਾ, ਨਵਾਂ ਸ਼ਹਿਰ ਦੋਆਬਾ, ਰਾਹੋਂ, ਗੜ੍ਹਸ਼ੰਕਰ, ਸਤਨੌਰ ਬਡੇਸਰੋਂ, ਸੈਲਾ ਖੁਰਦ ਅਤੇ ਮਹਿੰਗਰਵਾਲ ਦੋਆਬਾ ਸ਼ਾਮਲ ਹਨ। ਰੇਲਵੇ ਦੇ ਇਸ ਫੈਸਲੇ ਨਾਲ ਇਲਾਕੇ ਦੇ ਲੋਕਾਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
