ਜ਼ਮੀਨ ਦਾ ਇਕਰਾਰਨਾਮਾ ਕਰ ਕੇ ਵਸੂਲੇ ਲੱਖਾਂ, ਰਜਿਸਟਰੀ ਕਰਵਾ ਦਿੱਤੀ ਕਿਸੇ ਹੋਰ ਦੇ ਨਾਂ

Tuesday, Dec 20, 2022 - 04:05 AM (IST)

ਪਾਇਲ (ਵਿਨਾਇਕ, ਧੀਰਾ) : ਜ਼ਮੀਨ ਦਾ ਇਕਰਾਰਨਾਮਾ ਕਰ ਕੇ ਇਕ ਵਿਅਕਤੀ ਤੋਂ 10 ਲੱਖ ਰੁਪਏ ਵਸੂਲ ਕੇ ਰਜਿਸਟਰੀ ਵਾਲੇ ਦਿਨ ਹਾਜ਼ਰ ਨਾ ਹੋ ਕੇ ਅਤੇ ਰਜਿਸਟਰੀ ਕਿਸੇ ਹੋਰ ਦੇ ਹੱਕ ’ਚ ਕਰਵਾਉਣ ਦੇ ਦੋਸ਼ ’ਚ ਥਾਣਾ ਮਲੌਦ ਦੀ ਪੁਲਸ ਨੇ ਚਾਰ ਲੋਕਾਂ ਖਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਈਸਾਈ ਭਾਈਚਾਰੇ ਵੱਲੋਂ ਅੱਜ ਕੱਢੀ ਜਾਵੇਗੀ ਸ਼ੋਭਾ ਯਾਤਰਾ, ਇਹ ਹੋਵੇਗਾ ਟਰੈਫਿਕ ਰੂਟ ਪਲਾਨ

ਸ਼ਿਕਾਇਤਕਰਤਾ ਬਲਦੇਵ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਪਿੰਡ ਟਿੰਬਰਵਾਲ ਥਾਣਾ ਮਲੌਦ ਜ਼ਿਲਾ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਇੱਕ ਸ਼ਿਕਾਇਤ ਦਰਖਾਸਤ ਨੰਬਰ 2868-ਪੇਸ਼ੀ ਮਿਤੀ 4 ਅਗਸਤ, 2021 ਉੱਚ ਪੁਲਸ ਅਧਿਕਾਰੀਆਂ ਨੂੰ ਦਰਜ ਕਰਵਾਈ ਸੀ ਕਿ ਜੀਵਨ ਲਾਲ ਪੁੱਤਰ ਪ੍ਰੇਮ ਚੰਦ, ਰੀਤੂ ਗਰਗ ਪਤਨੀ ਰਾਕੇਸ਼ ਕੁਮਾਰ ਗਰਗ, ਸਪਨਾ ਪਤਨੀ ਜੀਵਨ ਲਾਲ ਅਤੇ ਰਾਜ ਰਾਣੀ ਪਤਨੀ ਪ੍ਰੇਮ ਚੰਦ ਵਾਸੀ ਸ਼ਿਵਪੁਰੀ ਮੁਹੱਲਾ, ਧੂਰੀ ਜ਼ਿਲਾ ਸੰਗਰੂਰ ਨੇ ਉਸ ਨਾਲ ਜਮੀਨ ਦਾ ਇਕਰਾਰਨਾਮਾ ਕਰ ਕੇ 10 ਲੱਖ ਰੁਪਏ ਵਸੂਲ ਕਰ ਲਏ ਪਰ ਰਜਿਸਟਰੀ ਵਾਲੇ ਦਿਨ ਹਾਜ਼ਰ ਨਹੀਂ ਹੋਏ।

ਇਹ ਵੀ ਪੜ੍ਹੋ : ਮੁੱਖ ਸਕੱਤਰ ਨੇ ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਕਾਮਿਆਂ ਨਾਲ ਕੀਤੀ ਮੁਲਾਕਾਤ, ਦਿੱਤਾ ਇਹ ਭਰੋਸਾ

ਬਲਦੇਵ ਸਿੰਘ ਨੇ ਦੱਸਿਆ ਕਿ ਉਕਤ ਚਾਰੋਂ ਲੋਕਾਂ ਨੇ ਰਜਿਸਟਰੀ ਉਸਦੇ ਹੱਕ ’ਚ ਕਰਨ ਦੀ ਬਜਾਏ ਕਿਸੇ ਹੋਰ ਦੇ ਹੱਕ ’ਚ ਕਰਵਾ ਕੇ ਉਸ ਨਾਲ ਠੱਗੀ ਮਾਰੀ ਹੈ। ਇਸ ਸ਼ਿਕਾਇਤ ਦੀ ਪੜਤਾਲ ਮਾਣਯੋਗ ਐੱਸ.ਪੀ (ਆਈ) ਖੰਨਾ ਵਲੋਂ ਕਰਨ ਤੋਂ ਬਾਅਦ ਮਲੌਦ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੀ ਕਹਿੰਦੇ ਨੇ ਪੁਲਸ ਜਾਂਚ ਅਧਿਕਾਰੀ

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏ.ਐੱਸ.ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਚਾਰੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Mandeep Singh

Content Editor

Related News