ਵਿਦੇਸ਼ ਭੇਜਣ ਦੀ ਆਡ਼ ’ਚ ਲੱਖਾਂ ਦੀ ਠੱਗੀ

Saturday, Jun 16, 2018 - 05:22 AM (IST)

ਵਿਦੇਸ਼ ਭੇਜਣ ਦੀ ਆਡ਼ ’ਚ ਲੱਖਾਂ ਦੀ ਠੱਗੀ

ਅੰਮ੍ਰਿਤਸਰ, (ਅਰੁਣ)- ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਇਕ ਵਿਅਕਤੀ ਨਾਲ ਜਾਅਲਸਾਜ਼ੀ ਕਰਨ ਵਾਲੇ 2 ਟ੍ਰੈਵਲ ਏਜੰਟਾਂ ਖਿਲਾਫ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਅਮਰਜੀਤ ਕੌਰ ਦੀ ਸ਼ਿਕਾਇਤ ’ਤੇ ਉਸ ਦੇ ਲਡ਼ਕੇ ਨੂੰ ਜਾਰਜੀਆ ਭੇਜਣ ਦਾ ਕਹਿ ਕੇ 1 ਲੱਖ 93 ਹਜ਼ਾਰ ਰੁਪਏ ਦੀ ਠੱਗੀ ਮਾਰਦਿਆਂ ਉਸ ਨੂੰ ਕਿਸੇ ਹੋਰ ਦੇ ਬੰਦ ਪਏ ਖਾਤੇ ਦੇ 3 ਚੈੱਕ ਦੇਣ ਵਾਲੇ ਮੁਲਜ਼ਮ ਹਰਦੀਪ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਰਈਆ ਤੇ ਅਜੇਪਾਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਨਿਊ ਅਾਜ਼ਾਦ ਨਗਰ ਸੁਲਤਾਨਵਿੰਡ ਰੋਡ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
 ਇਕ ਹੋਰ ਮਾਮਲੇ ’ਚ ਕੋਹਾਲਾ ਵਾਸੀ ਗੁਰਸੇਵਕ ਸਿੰਘ ਦੀ ਸ਼ਿਕਾਇਤ ’ਤੇ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਉਸ ਨਾਲ 7 ਲੱਖ 70 ਹਜ਼ਾਰ ਦੀ ਠੱਗੀ ਮਾਰਨ ਵਾਲੇ ਰੇਸ਼ਮ ਸਿੰਘ ਵਾਸੀ ਗਹਿਰੀ ਮੰਡੀ ਅਤੇ ਪਦਮਨੀ ਖੰਨਾ ਵਾਸੀ ਲੁਹਾਰਕਾ ਰੋਡ ਖਿਲਾਫ ਕਾਰਵਾਈ ਕਰਦਿਆਂ ਥਾਣਾ ਲੋਪੋਕੇ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। 
 


Related News