ਡਾਈਟ ''ਚ ਸਟਾਫ਼ ਦੀ ਘਾਟ ਕਾਰਨ ਸਿਖਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ

Thursday, Nov 09, 2017 - 11:37 AM (IST)

ਡਾਈਟ ''ਚ ਸਟਾਫ਼ ਦੀ ਘਾਟ ਕਾਰਨ ਸਿਖਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਕੋ-ਇਕ ਚੱਲ ਰਹੀ ਸਰਕਾਰੀ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਚ ਇਸ ਸਮੇਂ ਲੈਕਚਰਾਰਾਂ ਤੇ ਹੋਰ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਸਿਖਿਆਰਥੀਆਂ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋ ਰਿਹਾ ਹੈ।  ਜਾਣਕਾਰੀ ਅਨੁਸਾਰ ਪਿੰਡ ਬਰਕੰਦੀ ਵਿਖੇ ਚਲਾਈ ਜਾ ਰਹੀ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਚ ਕੁਲ 13 ਅਸਾਮੀਆਂ ਹਨ, ਜਿਨ੍ਹਾਂ 'ਚੋਂ 4 ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਵੱਡੀ ਗੱਲ ਤਾਂ ਇਹ ਹੈ ਕਿ ਡਾਈਟ ਨੂੰ ਚਲਾਉਣ ਲਈ ਇਥੇ ਕੋਈ ਪ੍ਰਿੰਸੀਪਲ ਵੀ ਨਹੀਂ ਹੈ। ਇਸ ਤੋਂ ਇਲਾਵਾ ਸੁਪਰਡੈਂਟ ਵੀ ਨਹੀਂ ਹੈ ਤੇ ਨਾ ਹੀ ਕੋਈ ਸੇਵਾਦਾਰ ਹੈ। ਇਸ ਸੰਸਥਾ ਵਿਚ ਇਸ ਸਮੇਂ 200 ਸਿਖਿਆਰਥੀ ਆ ਰਹੇ ਹਨ। ਜਦ ਡਾਈਟ ਦੇ ਸਟਾਫ਼ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਹੁਣ ਅਧਿਆਪਕਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਤੇ 2-3 ਲੈਕਚਰਾਰ ਹੀ ਕੰਮ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਡਾਈਟ ਵਿਚ ਸਾਰਾ ਸਟਾਫ਼ ਪੂਰਾ ਕੀਤਾ ਜਾਵੇ । 


Related News