ਮਜ਼ਦੂਰ ਨਾਲ ਹੋਈ ਠੱਗੀ, ਅਣਪਛਾਤੇ ਨੇ ਖਾਤੇ ’ਚੋਂ ਕਢਵਾਏ 62 ਹਜ਼ਾਰ ਰੁਪਏ

07/01/2023 4:45:49 PM

ਮਮਦੋਟ (ਸ਼ਰਮਾ) : ਪੁਲਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲਖਮੀਰ ਕੇ ਉਤਾੜ ਵਿਖੇ ਇਕ ਵਿਅਕਤੀ ਨਾਲ ਕਰੀਬ 62 ਹਜ਼ਾਰ ਰੁਪਏ ਦੀ ਰਾਸ਼ੀ ਬੈਂਕ ਖਾਤੇ ਵਿਚੋਂ ਅਣਪਛਾਤੇ ਵਿਅਕਤੀ ਵੱਲੋ ਕੱਢ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਿੰਕੂ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਲਖਮੀਰ ਕੇ ਉਤਾੜ ਤਹਿ: ਵਾ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆਂ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਨੇ ਕਿਸੇ ਪ੍ਰਾਈਵੇਟ ਕੰਪਨੀ ਕੋਲੋਂ 62 ਹਜ਼ਾਰ ਰੁਪਏ ਦਾ ਲੋਨ ਪਾਸ ਕਰਵਾਇਆ ਸੀ ਅਤੇ ਲੋਨ ਦੀ ਰਕਮ ਪ੍ਰਾਈਵੇਟ ਕੰਪਨੀ ਵੱਲੋੰ ਉਸ ਦੇ ਐੱਚ. ਡੀ. ਐੱਫ. ਸੀ. ਬੈਂਕ ਬਰਾਚ ਮਮਦੋਟ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੀ ਗਈ ਸੀ । ਪੀੜਤ ਨੇ ਦੱਸਿਆ ਕਿ 30 ਜੂਨ ਨੂੰ ਕਰੀਬ 4 ਵਜੇ ਉਸ ਨੂੰ ਮੋਬਾਇਲ ’ਤੇ ਉਸ ਦੇ ਬੈਂਕ ਖਾਤੇ ਵਿੱਚੋਂ 62 ਹਜ਼ਾਰ ਰੁਪਏ ਦੀ ਰਕਮ ਨਿਕਲਣ ਸਬੰਧੀ ਇਕ ਮੈਸੇਜ ਆਇਆ। ਉਸ ਨੂੰ ਮੈਸੇਜ ਮਿਲਦੇ ਸਾਰ ਹੀ ਜਦੋਂ ਬੈਂਕ ਨਾਲ ਸੰਪਰਕ ਕੀਤਾ ਤਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਹ ਰਕਮ ਆਨ ਲਾਈਨ ਤਾਰੀਕੇ ਨਾਲ ਆਪਣੇ ਖਾਤੇ ਵਿਚ ਟਰਾਂਸਫਰ ਕਰ ਲਈ ਗਈ ਸੀ।

ਇਸ ਸਬੰਧੀ ਰਿੰਕੂ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਮੇਰੀ ਭਰਜਾਈ ਸੰਤੋਸ਼ ਰਾਣੀ ਦੇ ਖਾਤੇ ਵਿਚੋਂ ਵੀ 999/ਰੁਪਏ ਅਤੇ 600/ਰੁਪਏ ਵੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੱਢ ਲਏ ਗਏ ਹਨ। ਇਸ ਸਬੰਧੀ ਰਿੰਕੂ ਪੁੱਤਰ ਸੁਰਜੀਤ ਸਿੰਘ ਨੇ ਲਿਖਤੀ ਤੌਰ ’ਤੇ ਪੁਲਸ ਥਾਣਾ ਮਮਦੋਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੈਂ ਇਕ ਗਰੀਬ ਮਜ਼ਦੂਰ ਵਿਅਕਤੀ ਹਾਂ ਅਤੇ ਮੇਰੇ ਵੱਲੋਂ ਪ੍ਰਾਈਵੇਟ ਫਾਇਨਾਂਸ ਕੰਪਨੀ ਤੋਂ ਲਏ ਗਏ ਪੈਸੇ ਜੋ ਕਿ ਕਿਸੇ ਸ਼ਾਤਰ ਵਿਅਕਤੀ ਵੱਲੋ ਮੇਰੇ ਬੈਂਕ ਖਾਤੇ ਵਿਚੋਂ ਧੋਖੇ ਨਾਲ ਕਢਵਾਏ ਗਏ ਹਨ ਮੈਨੂੰ ਵਾਪਿਸ ਕਰਵਾਏ ਜਾਣ ਤਾਂ ਜੋ ਮੈ ਕੰਪਨੀ ਪਾਸੋਂ ਲਈ ਹੋਏ ਪੈਸੇ ਵਾਪਿਸ ਕਰ ਸਕਾਂ। 


Gurminder Singh

Content Editor

Related News