ਐੱਲ. ਪੀ. ਯੂ. ਦੇ ਵਿਗਿਆਨੀਆਂ ਨੇ ਕੋਵਿਡ-19 ਦਾ ਪਤਾ ਲਗਾਉਣ ਲਈ ਵਿਕਸਿਤ ਕੀਤਾ ਸਾਫਟਵੇਅਰ
Tuesday, May 19, 2020 - 03:38 PM (IST)
ਜਲੰਧਰ (ਦਰਸ਼ਨ) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਸਾਇੰਸੇਜ ਟੈਕਨਾਲੌਜੀ ਦੀ ਰਿਸਰਚ ਟੀਮ ਨੇ ਕੋਰੋਨਾ ਬੀਮਾਰੀ ਦੇ ਲੱਛਣਾਂ ਦਾ ਜਲਦੀ ਪਤਾ ਲਗਾਉਣ ਅਤੇ ਛੁਟਕਾਰੇ ਲਈ ਆਸਾਨੀ ਨਾਲ ਉਪਯੋਗ ਹੋਣ ਵਾਲੀ ਕਲਾਉਡ ਆਧਾਰਿਤ ਉੱਨਤ ਵੈੱਬ-ਇੰਟਰਫੇਸ ਵਿਕਸਿਤ ਕੀਤਾ ਹੈ। ਛੁਟਕਾਰਾ ਸਿਰਫ ਸੰਬੰਧਤ ਰੋਗੀਆਂ ਦੇ ਸੀ. ਟੀ. ਸਕੈਨ ਜਾਂ ਐਕਸ-ਰੇ ਈਮੇਜ ਰਿਪੋਰਟ ਨਾਲ ਸੰਭਵ ਹੋਵੇਗਾ। ਇਸ ਨਾਲ ਹੈਲਥ ਪ੍ਰੋਫੈਸ਼ਨਲਸ ਰੋਗੀ ਦੀ ਸਕੈਨ ਈਮੇਜ ਜੋ ਅਪਲੋਡ ਕਰ ਕੇ ਕੁਝ ਸਕਿੰਟ 'ਚ ਨਤੀਜਾ ਹਾਸਲ ਕਰ ਸਕਣਗੇ। ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਫ੍ਰੇਮ ਵਰਕ 13000 ਤੋਂ ਵੱਧ ਚੈਸਟ ਰੇਡੀਓਗ੍ਰਾਫੀ ਇਮੇਜ 'ਤੇ ਸਫਲਤਾਪੂਰਵਕ ਪਰੀਖਣ ਕੀਤਾ ਗਿਆ।
ਇਹ ਵੀ ਪੜ੍ਹੋ ► ਸਰਕਾਰ ਦਾ ਵੱਡਾ ਐਲਾਨ, ਕੋਰੋਨਾ ਨੂੰ ਹਰਾਉਣ ਲਈ ਆਯੁਰਵੇਦਿਕ ਦਵਾਈ ਬਣਾਉਣ ਦਾ ਫੈਸਲਾ
ਐੱਲ. ਪੀ. ਯੂ. ਦੇ ਵਿਗਿਆਨੀਆਂ ਰਿਸਰਚ ਟੀਮ ਨੇ ਇੰਟਰਫੇਸ ਨੂੰ ਹੋਰ ਮੁਲਾਂਕਣ ਲਈ ਆਈ. ਪੀ. ਐੱਮ. ਆਰ. ਦੇ ਸੰਪਰਕ 'ਚ ਹੈ। ਐੱਲ. ਪੀ. ਯੂ. ਦੀ ਰਿਸਰਚ ਟੀਮ 'ਚ ਬੀ. ਟੈੱਕ. ਦੇ ਵਿਦਿਆਰਥੀ ਪ੍ਰਵੀਨ ਕੁਮਾਰ ਦਾਸ, ਬਿਸਵਜਯੋਤੀ ਰਾਏ ਅਤੇ ਫੈਕਲਟੀ ਪ੍ਰੋਫੈਸਰ ਡਾ. ਰਾਜੇਸ਼ ਸਿੰਘ ਅਤੇ ਪ੍ਰੋਫੈਸਰ ਅਨੀਤਾ ਗਹਿਲੋਤ ਨੂੰ ਇਸ ਨੂੰ ਵਿਕਸਿਤ ਕਰਨ 'ਚ ਇਕ ਮਹੀਨੇ ਦਾ ਸਮਾਂ ਲੱਗਾ। ਐੱਲ. ਪੀ. ਯੂ. ਸਾਇੰਸੇਜ ਅਤੇ ਟੈਕਨਾਲੌਜੀ ਦੇ ਐਗਜ਼ੀਕਿਊਟਿਵ ਡਾ. ਲਵੀਰਾਜ ਗੁਪਤਾ ਅਤੇ ਰਿਸਰਚ ਟੀਮ ਨੇ ਦੱਸਿਆ ਕਿ ਦੁਨੀਆ ਭਰ ਦੇ ਮਾਹਰਾਂ ਨੇ ਵੀ ਕੋਵਿਡ-19 ਦੇ ਤੁਰੰਤ ਨਿਪਟਾਰੇ ਲਈ ਸੀ. ਟੀ. ਸਕੈਨ ਦੀ ਜ਼ੋਰਦਾਰ ਸਿਫਾਰਿਸ਼ ਕੀਤੀ ਹੈ।
ਇਹ ਵੀ ਪੜ੍ਹੋ ► ਕੈਪਟਨ ਨੇ ''ਕੋਰੋਨਾ'' ਨਾਲ ਪੈਦਾ ਹੋਏ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਲਈ ਯੋਜਨਾ ਬਣਾਉਣੀ ਕੀਤੀ ਸ਼ੁਰੂ
ਕੋਰੋਨਾ ਨੂੰ ਹਰਾਉਣ ਲਈ ਆਯੁਰਵੇਦਿਕ ਦਵਾਈ ਬਣਾਉਣ ਦਾ ਫੈਸਲਾ
ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵਲੋਂ ਇਮਿਊਨਿਟੀ ਵਧਾਉਣ ਲਈ ਆਯੁਰਵੇਦਿਕ ਦਵਾਈ ਬਣਾਉਣ ਦਾ ਫੈਸਲਾ ਲਿਆ ਹੈ। ਮੰਤਰਾਲੇ ਵਲੋਂ ਆਯੂਸ਼ ਕੁਵੈਤ ਦੇ ਨਾਂ 'ਤੇ ਬਣਾਈ ਜਾਣ ਵਾਲੀ ਇਸ ਦਵਾਈ ਵਿਚ ਚਾਰ ਆਯੁਰਵੇਦਿਕ ਚੀਜ਼ਾਂ ਦਾ ਮਿਸ਼ਰਣ ਕੀਤਾ ਗਿਆ ਹੈ। ਵਿਭਾਗ ਦਾ ਦਾਅਵਾ ਹੈ ਕਿ ਇਸ ਨੂੰ ਪੀਣ ਨਾਲ ਵਿਅਕਤੀ ਦੀ ਇਮਿਊਨਿਟੀ ਕਾਫੀ ਚੰਗੀ ਹੋ ਜਾਵੇਗੀ ਅਤੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਮੰਤਰਾਲੇ ਵਲੋਂ ਸਾਰੀਆਂ ਆਯੂਰਵੇਦਿਕ ਫੈਕਟਰੀਆਂ ਨੂੰ ਆਯੂਸ਼ ਕੁਵੈਤ ਦੇ ਨਾਮ 'ਤੇ ਉਕਤ ਦਵਾਈ ਬਣਾਉਣ ਦੀ ਛੋਟ ਦੇ ਦਿੱਤੀ ਗਈ ਹੈ। ਸਾਰੀਆਂ ਕੰਪਨੀਆਂ ਇਸ ਦਵਾਈ ਨੂੰ ਬਾਜ਼ਾਰ ਵਿਚ ਵੇਚ ਸਕਣਗੀਆਂ।