ਮੰਗਲਵਾਰ ਨੂੰ ਜ਼ਮਾਨਤ ਲਈ ਅਰਜੀ ਦਾਖਲ ਕਰ ਸਕਦੇ ਨੇ ਕੋਲਿਆਂਵਾਲੀ
Tuesday, Dec 04, 2018 - 02:41 AM (IST)

ਜਲੰਧਰ — ਅੱਜ ਮੋਹਾਲੀ ਜ਼ਿਲਾ ਸ਼ੈਸ਼ਨ ਕੋਰਟ 'ਚ ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਪੇਸ਼ ਹੋਣਗੇ ਅਤੇ ਉਹ ਜ਼ਮਾਨਤ ਲਈ ਅਰਜੀ ਦਾਖਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਉਪਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਜਿਸ ਦਾ ਕੇਸ ਮੋਹਾਲੀ ਜ਼ਿਲਾ ਸ਼ੈਸ਼ਨ ਕੋਰਟ 'ਚ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰ ਲੈਣ ਤੋਂ ਬਾਅਦ ਕੋਲਿਆਂਵਾਲੀ ਵੱਲੋਂ ਸੁਪਰੀਮ ਕੋਰਟ 'ਚ ਜ਼ਮਾਨਤ ਅਰਜੀ ਦਾਖਲ ਕੀਤੀ ਗਈ ਸੀ। ਜਿਸ 'ਤੇ ਕੋਰਟ ਨੇ ਇਹ ਕਹਿੰਦੇ ਹੋਏ ਅਰਜੀ ਖਾਰਿਜ ਕਰ ਦਿੱਤੀ ਸੀ ਕਿ ਜਿਸ ਅਦਾਲਤ 'ਚ ਕੇਸ ਚੱਲ ਰਿਹਾ ਹੈ, ਜ਼ਮਾਨਤ ਅਰਜੀ ਉਸ ਅਦਾਲਤ 'ਚ ਦਾਇਰ ਕੀਤੀ ਜਾਵੇ।