ਝੋਨੇ ਦੀ ਖਰੀਦ ਤੋਂ ਪਰੇਸ਼ਾਨ ਕਿਸਾਨਾਂ ਨੇ ਬੰਦ ਕੀਤਾ ਰੋਪੜ-ਮਨਾਲੀ ਨੈਸ਼ਨਲ ਹਾਈਵੇ
Friday, Oct 30, 2020 - 08:06 PM (IST)
ਰੂਪਨਗਰ,(ਸੱਜਣ ਸੈਣੀ)- ਰੂਪਨਗਰ 'ਚ ਕਿਸਾਨਾਂ ਵੱਲੋਂ ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਦੇ ਖ਼ਿਲਾਫ਼ ਧਰਨਾ ਦਿੰਦੇ ਹੋਏ ਰੋਪੜ- ਮਨਾਲੀ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ । ਕਿਸਾਨਾਂ ਵੱਲੋਂ ਆੜ੍ਹਤੀਆਂ ਤੇ ਮਾਰਕੀਟ ਕਮੇਟੀ ਦੇ ਖ਼ਿਲਾਫ ਨਾਅਰੇਬਾਜ਼ੀ ਕਰਦੇ ਹੋਏ ਆੜ੍ਹਤੀਆਂ ਤੇ ਦੋਸ਼ ਲਗਾਏ ਕਿ ਉਹ ਕਿਸਾਨਾਂ ਦੇ ਝੋਨੇ ਦੀ ਭਰਾਈ ਨਹੀਂ ਕਰ ਰਹੇ। ਇਸ ਦੌਰਾਨ ਰੋਪੜ-ਮਨਾਲੀ ਨੈਸ਼ਨਲ ਹਾਈਵੇ 'ਤੇ ਕਰੀਬ ਦੋਵੇਂ ਪਾਸਿਓਂ ਪੰਜ ਕਿਲੋਮੀਟਰ ਦਾ ਲੰਮਾ ਜਾਮ ਲੱਗ ਗਿਆ । ਮੌਕੇ 'ਤੇ ਪੁਲਸ ਵੀ ਪਹੁੰਚ ਗਈ ਹਾਲਾਂਕਿ ਪੁਲਸ ਵਲੋਂ ਕਾਫੀ ਸਮਾਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਨਹੀਂ ਮੰਨੇ।
ਕਰੀਬ ਦੋ ਘੰਟੇ ਬਾਅਦ ਮੌਕੇ 'ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਵਾ ਸਿੰਘ ਪੰਚ ਅਤੇ ਸੈਕਟਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਇਨ੍ਹਾਂ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਤੁਰੰਤ ਝੋਨੇ ਦੀ ਭਰਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਭਰੋਸੇ 'ਤੇ ਇਸ ਜਾਮ ਨੂੰ ਖੋਲ੍ਹ ਦਿੱਤਾ ਗਿਆ।