ਉਸਾਰੀ ਅਧੀਨ ਇਮਾਰਤ ''ਚ ਕੰਮ ਕਰ ਰਹੀ ਸੀ ਮਾਂ, ਪਿੱਛੋਂ ਖੇਡਦੇ-ਖੇਡਦੇ ਮਾਸੂਮ ਦੀ ਹੋ ਗਈ ਦਰਦਨਾਕ ਮੌਤ
Monday, Jan 06, 2025 - 05:16 AM (IST)
ਲੁਧਿਆਣਾ (ਰਾਜ)- ਸਰਾਭਾ ਨਗਰ ਇਲਾਕੇ ’ਚ ਸਥਿਤ ਉਸਾਰੀ ਅਧੀਨ ਇਮਾਰਤ ’ਚ ਖੇਡ ਰਹੇ 3 ਸਾਲਾ ਬੱਚੇ ਦੀ ਅਚਾਨਕ ਪੌੜੀਆਂ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਬੱਚੇ ਦਾ ਨਾਂ ਸ਼ਿਵਮ ਹੈ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ- ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 25 ਹਜ਼ਾਰ ਇਨਾਮ
ਜਾਣਕਾਰੀ ਅਨੁਸਾਰ ਸਾਊਥ ਸਿਟੀ ਰੋਡ ’ਤੇ ਇਕ ਇਮਾਰਤ ਬਣ ਰਹੀ ਹੈ। ਲੜਕੀ ਦੀ ਮਾਂ ਉਸੇ ਇਮਾਰਤ ’ਚ ਮਜ਼ਦੂਰ ਵਜੋਂ ਕੰਮ ਕਰਦੀ ਹੈ ਅਤੇ ਉਸ ਦੀ ਦੇਖਭਾਲ ਲਈ ਉਸੇ ਥਾਂ ’ਤੇ ਰਹਿੰਦੀ ਹੈ। ਜਦੋਂ ਉਸ ਦੀ ਮਾਂ ਕੰਮ ਕਰ ਰਹੀ ਸੀ ਤਾਂ ਉਸ ਦਾ 3 ਸਾਲਾ ਪੁੱਤਰ ਸ਼ਿਵਮ ਖੇਡ ਰਿਹਾ ਸੀ। ਅਚਾਨਕ ਉਹ ਪੌੜੀਆਂ ਨੇੜੇ ਗਿਆ ਅਤੇ ਉੱਪਰੋਂ ਹੇਠਾਂ ਡਿੱਗ ਗਿਆ। ਉਸ ਨੂੰ ਜ਼ਖਮੀ ਹਾਲਤ ’ਚ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e