ਮਾਂ ਨੈਣਾ ਦੇਵੀ ਤੋਂ ਪਰਤਦਿਆਂ ਵਾਪਰੇ ਹਾਦਸੇ ’ਚ ਮਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 8 ਹੋਈ

Tuesday, Jul 29, 2025 - 12:23 PM (IST)

ਮਾਂ ਨੈਣਾ ਦੇਵੀ ਤੋਂ ਪਰਤਦਿਆਂ ਵਾਪਰੇ ਹਾਦਸੇ ’ਚ ਮਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 8 ਹੋਈ

ਰਾੜਾ ਸਾਹਿਬ/ਮਲੌਦ (ਰਣਧੀਰ ਧੀਰਾ, ਇਕਬਾਲ, ਸ਼ਿਵਰੰਜਨ)- ਐਤਵਾਰ ਦੇਰ ਰਾਤ ਮਾਤਾ ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਵਿਖੇ ਦਰਸ਼ਨ ਕਰ ਕੇ ਵਾਪਸ ਆ ਰਹੇ ਸ਼ਰਧਾਲੂਆਂ ਦਾ ਟੈਂਪੂ ਰਾੜਾ ਸਾਹਿਬ ਤੋਂ ਜਗੇੜਾ ਨੂੰ ਜਾਂਦੀ ਬਠਿੰਡਾ ਬਰਾਂਚ ਨਹਿਰ ਵਿਚ ਡਿੱਗ ਗਿਆ ਸੀ। ਕਈ ਸ਼ਰਧਾਲੂ ਰਾਤ ਨੂੰ ਬਚਾਅ ਲਏ ਗਏ ਸਨ ਤੇ ਬਾਕੀਆਂ ਦੀ ਭਾਲ ਜਾਰੀ ਸੀ। ਹੁਣ ਤਕ 8 ਸ਼ਰਧਾਲੂਆਂ ਦੀਆਂ ਲਾਸ਼ਾਂ ਨਹਿਰ ਵਿਚੋਂ ਮਿਲ ਚੁੱਕੀਆਂ ਹਨ ਤੇ ਬਾਕੀ 2 ਦੀ ਭਾਲ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ - Punjab: ਸਾਰੀਆਂ ਹੱਦਾਂ ਟੱਪ ਗਿਆ ਬੰਦਾ! ਹਵਸ 'ਚ ਅੰਨ੍ਹੇ ਨੇ ਬੀਅਰ ਦੀ ਬੋਤਲ...

ਚੱਲ ਰਹੇ ਬਚਾਅ ਕਾਰਜ ਮੌਕੇ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਡਾ. ਜੋਤੀ ਯਾਦਵ ਬੈਂਸ, ਐੱਸ. ਡੀ. ਐੱਮ. ਪ੍ਰਦੀਪ ਸਿੰਘ ਬੈਂਸ , ਡੀ. ਐੱਸ. ਪੀ. ਹੇਮੰਤ ਕੁਮਾਰ ਮਲਹੋਤਰਾ, ਥਾਣਾ ਮਲੌਦ ਦੇ ਮੁਖੀ ਚਰਨਜੀਤ ਸਿੰਘ ਤੇ ਪੁਲਸ ਚੌਕੀ ਸਿਆੜ ਦੇ ਇੰਚਾਰਜ ਚਰਨਜੀਤ ਸਿੰਘ ਤੋਂ ਇਲਾਵਾ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਾਥੀਆਂ ਸਮੇਤ ਪੁੱਜ ਗਏ। ਮਰਨ ਵਾਲਿਆਂ ਵਿਚ 4 ਔਰਤਾਂ, 3 ਬੱਚੇ ਅਤੇ 1 ਮਰਦ ਸ਼ਾਮਲ ਹੈ। ਜਿਨ੍ਹਾਂ ਦੀ ਮੌਤ ਹੋ ਗਈ, ਉਨ੍ਹਾਂ ਵਿਚ ਕ੍ਰਿਸ਼ਨਾ ਕੌਰ ਪਤਨੀ ਕੇਸਰ ਸਿੰਘ, ਜਰਨੈਲ ਸਿੰਘ ਪੁੱਤਰ ਬੁੱਧ ਰਾਮ, ਮਨਜੀਤ ਕੌਰ ਪਤਨੀ ਕਰਮਜੀਤ ਸਿੰਘ, ਸੁਖਮਨ ਪੁੱਤਰ ਗੁਰਪ੍ਰੀਤ ਸਿੰਘ, ਅਾਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ, ਕਮਲਜੀਤ ਕੌਰ ਪਤਨੀ ਜਸਵਿੰਦਰ ਸਿੰਘ, ਅਰਸ਼ਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਤੇ ਮਹਿੰਦਰ ਕੌਰ ਪੁੱਤਰੀ ਟਹਿਲ ਸਿੰਘ ਸ਼ਾਮਲ ਹਨ। ਲਾਪਤਾ ਸ਼ਰਧਾਲੂਆਂ ਦੇ ਨਾਂ ਕੇਸਰ ਸਿੰਘ ਪੁੱਤਰ ਭਾਨ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਬਦਲ ਸਕਦੇ ਨੇ ਸਿਆਸੀ ਸਮੀਕਰਨ

ਜ਼ਖ਼ਮੀ ਸ਼ਰਧਾਲੂਆਂ ਨੂੰ ਪਾਇਲ, ਡੇਹਲੋਂ ਤੇ ਲੁਧਿਆਣਾ ਦੇ ਹਸਪਤਾਲਾਂ ਵਿਚ ਇਲਾਜ ਲਈ ਭੇਜਿਆ ਗਿਆ ਹੈ। ਐੱਸ. ਐੱਸ. ਪੀ. ਡਾ. ਜੋਤੀ ਯਾਦਵ ਵਲੋਂ ਹਰ ਸ਼ਰਧਾਲੂ ਦੀ ਸਹਾਇਤਾ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਲਾਪਤਾ ਲੋਕਾਂ ਦੀ ਭਾਲ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਦੇਰ ਰਾਤ ਵੱਖ-ਵੱਖ ਹਸਪਤਾਲਾਂ ਵਿਚ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿਲਾਸਾ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News