ਅਾਵਾਜ਼ ਪ੍ਰਦੂੁਸ਼ਣ ਨਿਯਮ ਸਖਤੀ ਨਾਲ ਲਾਗੂੁ ਕੀਤੇ ਜਾਣ : ਨਸਰਾਲੀ
Sunday, Mar 03, 2019 - 03:55 AM (IST)
ਖੰਨਾ (ਸੁਖਵਿੰਦਰ ਕੌਰ)-ਸ਼ਹਿਰ ਤੇ ਆਸ-ਪਾਸ ਦੇ ਇਲਾਕੇ ’ਚ ਆਵਾਜ਼ ਪ੍ਰਦੂਸ਼ਣ ਨੂੰ ਸਖ਼ਤੀ ਨਾਲ ਰੋਕਣ ਸਬੰਧੀ ਪੰਜਾਬ ਆਵਾਜ਼ ਪ੍ਰਦੂਸ਼ਣ ਵਿਰੋਧੀ ਸਭਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਰਾਮਦਾਸ ਨਸਰਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਵਾਜ਼ ਪ੍ਰਦੂਸ਼ਣ ਰੋਕੂ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਾਉਣ ਸਬੰਧੀ ਦਿੱਤੇ ਬਿਆਨ ਦਾ ਪੁਰਜ਼ੋਰ ਸੁਆਗਤ ਕੀਤਾ ਗਿਆ। ਮੀਟਿੰਗ ’ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਅੱਜ-ਕੱਲ ਵਿਦਿਆਰਥੀਆਂ ਦੇ ਸਾਲਾਨਾ ਪੇਪਰ ਸਿਰ ’ਤੇ ਹੋਣ ਕਾਰਨ ਪਡ਼੍ਹਾਈ ਦਾ ਪੂਰਾ ਜ਼ੋਰ ਹੈ, ਪਰ ਕੁਝ ਲੋਕਾਂ ਵੱਲੋਂ ਲਾਊਡ ਸਪੀਕਰ, ਡੀ. ਜੇ. ਆਦਿ ਚਲਾ ਕੇ ਸ਼ੋਰ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਇਹ ਪ੍ਰਦੂਸ਼ਣ ਫੈਲਾਉਣ ਦਾ ਮਸਲਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਇਸ ਮੌਕੇ ਮਾ. ਬਲਜੀਤ ਸਿੰਘ ਈਸਡ਼ੂ ਨੇ ਕਿਹਾ ਕਿ ਉਨ੍ਹਾਂ ਦੀ ਸਭਾ ਪਿਛਲੇ ਲੰਬੇ ਸਮੇਂ ਤੋਂ ਆਵਾਜ਼ ਪ੍ਰਦੂਸ਼ਣ ਰੋਕਣ ਲਈ ਨਿਯਮਾਂ ਦਾ ਹਵਾਲਾ ਦੇ ਕੇ ਸਿਵਲ ਪ੍ਰਸ਼ਾਸਨ ਤੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਬੇਨਤੀਆਂ ਕਰਦੀ ਆ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਮਸਲੇ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਜਗਰਾਜ ਸਿੰਘ ਬੈਨੀਪਾਲ, ਕਰਮ ਚੰਦ, ਰਣਜੀਤ ਸਿੰਘ ਸੇਖੋਂ, ਗਿਆਨੀ ਰਾਜਿੰਦਰ ਸਿੰਘ, ਹਰਜੀਤ ਸਿੰਘ ਈਸਡ਼ੂ, ਪਰਮਜੀਤ ਸਿੰਘ ਜਰਗਡ਼ੀ, ਹਰਪ੍ਰੀਤ ਕੌਰ, ਗੁਰਮੇਲ ਸਿੰਘ ਘੁਡਾਣੀ, ਕੁਲਦੇਵ ਸਿੰਘ, ਅਮਿਤ ਸ਼ਰਮਾ, ਹਰਪ੍ਰੀਤ ਕੌਰ ਗਰੇਵਾਲ, ਹਾਕਮ ਸਿੰਘ ਰੌਣੀ, ਅਮਿਤ ਵਰਮਾ, ਰਾਜੀਵ ਮਹਿਤਾ ਆਦਿ ਹਾਜ਼ਰ ਸਨ।
