ਕਰਵਾਚੌਥ ਸਪੈਸ਼ਲ: ਜਾਣੋ ਵਿਦੇਸ਼ ਸਣੇ ਕਿਹੜੇ ਸ਼ਹਿਰ 'ਚ ਕਿੰਨੇ ਵਜੇ ਹੋਣਗੇ 'ਚੰਨ' ਦੇ ਦੀਦਾਰ

10/17/2019 12:51:46 PM

ਜਲੰਧਰ— ਦੁਸਹਿਰੇ ਦੇ ਤਿਉਹਾਰ ਤੋਂ ਬਾਅਦ ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾਚੌਥ ਦਾ ਤਿਉਹਾਰ ਬਹੁਤ ਹੀ ਧੂਮਧਾਮ, ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ 'ਚ ਸੁਹਾਗਣਾਂ ਅਤੇ ਨਵੀਆਂ ਦੁਲਹਨਾਂ ਵੱਲੋਂ ਬਾਜ਼ਾਰਾਂ 'ਚ ਜਾ ਕੇ ਨਵੇਂ-ਨਵੇਂ ਸੂਟ, ਲਹਿੰਗੇ, ਮਠਿਆਈਆਂ ਆਦਿ ਖਰੀਦ ਕੇ ਹੱਥਾਂ 'ਤੇ ਖੂਬਸੂਰਤ ਡਿਜ਼ਾਈਨਾਂ ਦੀ ਮਹਿੰਦੀ ਲਾਈ ਜਾਂਦੀ ਹੈ, ਤਾਂ ਜੋ ਉਹ ਕਰਵਾਚੌਥ ਦੇ ਤਿਉਹਾਰ ਵਾਲੇ ਦਿਨ ਆਪਣੇ ਪਤੀ ਸਾਹਮਣੇ ਖੂਬਸੂਰਤ ਦਿਖ ਸਕਣ। 

ਕਰਵਾਚੌਥ ਵਰਤ ਦਾ ਪਹਿਲਾ ਸ਼ਗਨ ਔਰਤਾਂ ਮਹਿੰਦੀ ਲਗਾ ਕੇ ਕਰਦੀਆਂ ਹਨ ਪਰ ਹੁਣ ਤਿਉਹਾਰ ਦੇ ਮੌਕੇ 'ਤੇ ਮਹਿੰਦੀ ਲਗਾਉਣਾ ਪ੍ਰੰਪਰਾ ਦੇ ਨਾਲ ਫੈਸ਼ਨ ਵੀ ਬਣ ਚੁੱਕਾ ਹੈ। ਔਰਤਾਂ ਡਿਫਰੈਂਟ ਅਤੇ ਯੂਨੀਕ ਡਿਜ਼ਾਈਨਜ਼ ਦੀ ਮਹਿੰਦੀ ਲਗਵਾਉਣਾ ਪਸੰਦ ਕਰਦੀਆਂ ਹਨ। ਭਾਰਤੀ ਸਨਾਤਨ ਧਰਮੀ ਔਰਤਾਂ ਲਈ ਕਰਵਾਚੌਥ ਦਾ ਤਿਉਹਾਰ ਬੇਹੱਦ ਹੀ ਮਹੱਤਵ ਰੱਖਦਾ ਹੈ। ਇਸ ਤਿਉਹਾਰ ਵਾਲੇ ਦਿਨ ਸੁਹਾਗਣਾਂ ਨੂੰ 'ਚੰਨ' ਦੇ ਦੀਦਾਰ ਦਾ ਬੜੀ ਉਤਸੁਕਤਾ ਨਾਲ ਇੰਤਜ਼ਾਰ ਰਹਿੰਦਾ ਹੈ। ਇਕ ਪ੍ਰਸਿੱਧ ਪੰਚਾਗ ਅਨੁਸਾਰ ਅੱਜ 'ਚੰਨ' ਹਰ ਥਾਂ 'ਤੇ ਵੱਖ-ਵੱਖ ਸਮੇਂ 'ਤੇ ਨਜ਼ਰ ਆਵੇਗਾ। 

ਸ਼ਾਮ ਦੀ ਸਪੈਸ਼ਲ ਪੂਜਾ ਵਿਧੀ
ਸ਼ਾਮ ਨੂੰ ਘਰ ਦੀ ਦੱਖਣ ਦਿਸ਼ਾ 'ਚ ਲਾਲ ਕੱਪੜਾ ਵਿਛਾ ਕੇ ਸ਼ਿਵ ਪਰਿਵਾਰ ਦੀ ਤਸਵੀਰ ਸਮੇਤ ਕਰਵਾ ਸਥਾਪਤ ਕਰੋ ਅਤੇ ਮਾਤਾ ਗੌਰੀ ਦਾ ਪੂਜਾ ਕਰੋ। ਗਾਂ ਦੇ ਘਿਓ ਦਾ ਦੀਵਾ ਜਗਾਓ, ਚੰਦਨ ਦਾ ਧੂਫ ਅਤੇ ਲਾਲ ਫੁਲ ਚੜ੍ਹਾਓ, 16 ਸ਼ਿੰਗਾਰ ਚੜ੍ਹਾਓ ਕਰਵਾ 'ਤੇ 13 ਬਿੰਦੀ ਰੱਖ ਕੇ 13 ਚੌਲ ਦੇ ਦਾਣੇ ਹੱਥ 'ਚ ਲੈ ਕੇ ਕਰਵਾਚੌਥ ਦੀ ਕਥਾ ਬੋਲੋ। 8 ਪੂੜੀਆਂ ਦੀ ਅਠਾਰਵੀ ਅਤੇ ਹਲਵੇ ਦਾ ਭੋਗ ਲਗਾਓ ਅਤੇ ਇਸ ਵਿਸ਼ੇਸ਼ ਮੰਤਰ ਦਾ 1 ਮਾਲਾ ਜਾਪ ਕਰੋ। ਚੰਦਰਮਾ ਦੇ ਸਮੇਂ ਛਾਨਣੀ ਦੀ ਓਟ ਨਾਲ ਚੰਨ ਦੇ ਦਰਸ਼ਨ ਕਰਕੇ ਚੰਨ ਦੀ ਪੂਜਾ ਅਤੇ ਅਰਗ ਦਿਓ ਅਤੇ ਜੀਵਨਸਾਥੀ ਦੇ ਦਰਸ਼ਨ ਕਰਨ ਤੋਂ ਬਾਅਦ ਪਤੀ ਕੋਲੋ ਪਾਣੀ ਪੀਓ।
PunjabKesari

ਸ਼ਾਮ ਦੀ ਪੂਜਾ ਦਾ ਮਹੂਰਤ:
ਪੂਜਾ ਦਾ ਸ਼ੁੱਭ ਮਹੂਰਤ: ਸ਼ਾਮ 5.46 ਤੋਂ 7.02 ਮਿੰਟ ਤੱਕ

ਵਿਦੇਸ਼ 'ਚ ਚੰਨ ਨਿਕਲਣ ਦਾ ਸਮਾਂ 
ਲੰਦਨ—9:01
ਮੈਨਚੈਸਟਰ —8:55
ਕੈਨਬਰਾ —21.48
ਹਾਬਰਟ —10:01
ਪੈਰਿਸ—9:19
ਨਿਊਯਾਰਕ —8:40
ਕੈਲੀਫੋਰਨੀਆ —9:01
ਫਲੋਰੀਡਾ— 9:47
ਮਿਸ਼ੀਗਨ—9:17
ਓਹਾਯੋ—9:25
ਓਰੇਗਾਨ—9:45
ਸਾਊਥ ਕੈਰੋਲੀਨਾ—9:30
ਨਾਰਥ ਕੈਰੋਲੀਨਾ—9:12
ਜਰਮਨੀ-ਬਰਲਿਨ—7:44
ਹਾਂਗਕਾਂਗ-ਕਵੀਨ ਸੋਂਗ—8:26
ਇਟਲੀ-ਮਿਲਾਨ—9:27
ਜਾਪਾਨ-ਟੋਕੀਓ— 7:10
ਨੇਪਾਲ-ਕਾਠਮਾਂਡੂ— 9:01
ਨਾਰਵੇ-ਓਸਲੇ—7:09
ਸਿੰਗਾਪੁਰ— 9:46
ਸਪੇਨ ਬਰਸੀਲੋਨਾ—9:43 

PunjabKesari

ਪੰਜਾਬ 'ਚ ਇਸ ਸਮੇਂ ਹੋਣਗੇ 'ਚੰਨ' ਦੇ ਦੀਦਾਰ
ਜਲੰਧਰ — 8:21 
ਬਠਿੰਡਾ— 8:18
ਫਿਰੋਜ਼ਪੁਰ— 8:20 
ਪਠਾਨਕੋਟ— 8:19
ਪਟਿਆਲਾ—8:20
ਮੋਹਾਲੀ— 8:18
ਰੋਪੜ — 8:18
ਸ੍ਰੀ ਮੁਕਤਸਰ ਸਾਹਿਬ—8:27
ਲੁਧਿਆਣਾ—8:21 
ਹੁਸ਼ਿਆਰਪੁਰ—8:19 
ਫਗਵਾੜਾ— 8:20
ਸੰਗਰੂਰ— 8:22
ਚੰਡੀਗੜ੍ਹ— 8:17
ਰਾਜਪੁਰਾ— 8:19
ਅੰਮ੍ਰਿਤਸਰ- 8: 23


shivani attri

Content Editor

Related News