ਕਰਤਾਰਪੁਰ ਮੰਡੀ ’ਚ ਮਜ਼ਦੂਰਾਂ ’ਤੇ ਹਮਲਾ ਕਰਨ ਵਾਲੇ  3 ਕਾਬੂ

Friday, Jul 20, 2018 - 07:41 AM (IST)

ਕਰਤਾਰਪੁਰ, (ਸਾਹਨੀ)- ਨਵੀਂ ਦਾਣਾ ਮੰਡੀ ਵਿਖੇ ਬੀਤੀ 17 ਜੁਲਾਈ ਦੀ ਸ਼ਾਮ ਨੂੰ ਅਣਪਛਾਤਿਆਂ ਵੱਲੋਂ ਦਾਣਾ ਮੰਡੀ ਵਿਚ ਰਹਿੰਦੇ ਮਜ਼ਦੂਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ  ਗਿਆ  ਸੀ, ਜਿਨ੍ਹਾਂ  ’ਚੋਂ 3 ਮੁਲਜ਼ਮਾਂ ਨੂੰ ਅੱਜ ਪੁਲਸ ਨੇ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਦੇ ਹੋਰ ਸਾਥੀਅਾਂ ਦੀ ਭਾਲ ਜਾਰੀ ਹੈ। ਪੁਲਸ ਨੇ  ਮੁਲਜ਼ਮਾਂ  ਖਿਲਾਫ  ਮਾਮਲਾ  ਦਰਜ  ਕਰ  ਲਿਆ  ਹੈ। 
ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ  ਤੋਂ  ਬਾਅਦ ਅੱਜ ਵੱਖ-ਵੱਖ ਥਾਵਾਂ ’ਤੇ ਰੇਡ ਕਰ ਕੇ ਮੁਲਜ਼ਮ ਗਗਨ ਪੁੱਤਰ ਵਿਜੇ ਕੁਮਾਰ, ਕੁਨਾਲ ਕੁਮਾਰ ਪੁੱਤਰ ਓਮ ਪ੍ਰਕਾਸ਼ ਅਤੇ ਮਨੀ ਪੁੱਤਰ ਤਿਲਕ ਰਾਜ ਨੂੰ ਕਾਬੂ ਕਰ ਲਿਆ ਅਤੇ ਹੋਰਨਾਂ ਦੀ ਭਾਲ  ’ਚ ਛਾਪੇਮਾਰੀ ਜਾਰੀ ਹੈ। ਵਰਣਨਯੋਗ ਹੈ ਕਿ ਕਰਤਾਰਪੁਰ ਦੇ ਆਡ਼੍ਹਤੀਆਂ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਅਤੇ ਮਜ਼ਦੂਰਾਂ ਦੇ ਪੱਖ ਵਿਚ ਦੁਕਾਨਾਂ ਵਿਚ ਕੰਮਕਾਜ ਬੰਦ ਰੱਖਿਆ ਹੋਇਆ ਹੈ। ਆਡ਼੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਰਣਜੀਤ ਸਿੰਘ ਕਾਹਲੋਂ, ਪ੍ਰਧਾਨ ਸਤੀਸ਼ ਗੁਪਤਾ, ਮਯੰਕ ਗੁਪਤਾ, ਪਵਨ ਕੁਮਾਰ ਮਰਵਾਹਾ, ਸ਼ਿਵ ਧੀਰ, ਕੁਲਵਿੰਦਰ ਸਿੰਘ ਲੁੱਡੀ, ਜੋਗਿੰਦਰ ਸਿੰਘ, ਸਰਦੂਲ ਸਿੰਘ ਬੂਟਾ  ਤੇ ਸੰਜੀਵ ਭੰਡਾਰੀ ਨੇ ਦੱਸਿਆ ਕਿ ਮੰਡੀ ਨੂੰ ਨਸ਼ਿਅਾਂ ਦਾ ਅੱਡਾ ਬਣਾਉਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਪੁਲਸ ਪਹਿਲਕਦਮੀ ਕਰਕੇ ਨਿਜਾਤ ਦਿਵਾਏ। 


Related News