ਕਰਤਾਪੁਰ ਲਾਂਘਾ : ਭਾਰਤ-ਪਕਿ ਵਿਚਕਾਰ ਪਿਆ ਇਹ ਅੜਿੱਕਾ

07/13/2019 1:52:56 PM

ਡੇਰਾ ਬਾਬਾ ਨਾਨਕ/ਦਿੱਲੀ : ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਰਾਹ 'ਚ ਦਰਿਆ 'ਤੇ ਪੁਲ ਦੀ ਉਸਾਰੀ ਅੜਿੱਕਾ ਬਣ ਗਈ ਹੈ। ਭਾਰਤ ਪੁਲ ਉਸਾਰਨ ਦੇ ਪੱਖ 'ਚ ਹੈ ਜਦਕਿ ਪਾਕਿਸਤਾਨ ਉਥੇ ਕਾਜ਼ਵੇਅ ਬਣਾਉਣਾ ਚਾਹੁੰਦਾ ਹੈ। ਕਰਤਾਰਪੁਰ ਲਾਂਘੇ ਬਾਰੇ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਦੂਜੇ ਗੇੜ ਦੀ ਬੈਠਕ ਐਤਵਾਰ ਨੂੰ ਵਾਹਗਾ 'ਚ ਹੋਣ ਜਾ ਰਹੀ ਹੈ ਤੇ ਇਸ ਪੁਲ ਦੀ ਉਸਾਰੀ ਸਮੇਤ ਹੋਰ ਕਈ ਮੁੱਦਿਆਂ ਬਾਰੇ ਵਿਚਾਰ ਵਟਾਂਦਰਾਂ ਕੀਤਾ ਜਾਵੇਗਾ। 

ਦੋਵੇ ਦੇਸ਼ਾਂ 'ਚ ਰਾਵੀ 'ਤੇ 330 ਮੀਟਰ ਲੰਬੇ ਪੁਲ ਦੀ ਉਸਾਰੀ ਬਾਰੇ ਅਸਹਿਮਤੀ ਨਾਲ ਲਾਂਘੇ ਨੂੰ ਜੋੜਨ 'ਚ ਦੇਰੀ ਦੇ ਖਦਸ਼ੇ ਨੂੰ ਦੇਖਦਿਆਂ ਭਾਰਤ ਨੇ ਇਸ ਦੇ ਅੰਤਰਿਮ ਹੱਲ ਦੀ ਤਜਵੀਜ਼ ਵੀ ਪੇਸ਼ ਕੀਤੀ ਹੈ। ਭਾਰਤ ਚਾਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਵੰਬਰ 'ਚ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਲਿੰਕ ਸੜਕਾਂ ਨੂੰ ਪੁਲ ਰਾਹੀਂ ਪਾਕਿਸਤਾਨ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ। ਭਾਰਤ ਵਲੋਂ ਪਾਕਿਸਤਾਨ ਨੂੰ ਪੁਲ ਦੀ ਉਸਾਰੀ ਨਾਲ ਮਿਲਾਇਆ ਜਾਵੇਗਾ ਕਿਉਂਕਿ ਡੇਰਾ ਬਾਬਾ ਨਾਨਕ ਨੇੜੇ ਹੜ੍ਹਾਂ ਦਾ ਖਦਸ਼ਾ ਰਹਿੰਦਾ ਹੈ, ਜਿਸ ਨਾਲ ਸ਼ਰਧਾਲੂਆਂ ਨੂੰ ਪਰੇਸ਼ਾਨੀ ਹੋਵੇਗੀ। 


Baljeet Kaur

Content Editor

Related News