ਕਰਤਾਰਪੁਰ ਦੇ ਗੁਰਸਿੱਖ ਨੌਜਵਾਨ ਦੀ ਦੁਬਈ ''ਚ ਐਕਸੀਡੈਂਟ ਦੌਰਾਨ ਮੌਤ

Saturday, Oct 21, 2017 - 07:00 AM (IST)

ਕਰਤਾਰਪੁਰ ਦੇ ਗੁਰਸਿੱਖ ਨੌਜਵਾਨ ਦੀ ਦੁਬਈ ''ਚ ਐਕਸੀਡੈਂਟ ਦੌਰਾਨ ਮੌਤ

ਕਰਤਾਰਪੁਰ, (ਸਾਹਨੀ)- ਕਰਤਾਰਪੁਰ ਦੇ ਇਕ ਗੁਰਸਿੱਖ ਨੌਜਵਾਨ ਹਰਮਨ ਸਿੰਘ ਦੀ ਬੀਤੇ ਦਿਨੀਂ ਦੁਬਈ 'ਚ ਐਕਸੀਡੈਂਟ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਮਨ ਸਿੰਘ ਦੇ ਪਿਤਾ ਸ. ਜਸਵੀਰ ਸਿੰਘ ਸਥਾਨਕ ਗੁਰੂ ਅਰਜਨ ਦੇਵ ਪਬਲਿਕ ਸਕੂਲ ਦੀ ਬੱਸ ਚਲਾਉਂਦੇ ਹਨ, ਜਿਸ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਸੀ ਤੇ ਕੁੱਝ ਕੁ ਸਾਲ ਪਹਿਲਾਂ ਹਰਮਨ ਸਿੰਘ ਦੀ ਮਾਤਾ ਉਪਕਾਰ ਕੌਰ ਦੀ ਮੌਤ ਹੋਣ ਤੋਂ ਬਾਅਦ ਕਰੀਬ ਡੇਢ ਸਾਲ ਪਹਿਲਾਂ ਹਰਮਨ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਚਲਾ ਗਿਆ। ਜਿਥੇ ਉਸ ਨੇ ਬੜੀ ਮਿਹਨਤ ਕੀਤੀ ਤੇ ਟਰਾਲੇ ਦਾ ਲਾਇਸੈਂਸ ਬਣਵਾ ਕੇ ਟਰਾਲਾ ਚਲਾਉਣ ਲੱਗ ਪਿਆ ਸੀ ਤੇ ਬੀਤੇ ਦਿਨੀਂ ਟਰਾਲੇ ਦਾ ਐਕਸੀਡੈਂਟ ਹੋਣ ਨਾਲ ਹਰਮਨ ਸਿੰਘ ਦੀ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਛੋਟਾ ਭਰਾ ਤਾਂ ਗੁੰਮ-ਸੁੰਮ ਹੀ ਹੋ ਗਿਆ। ਇਸ ਹਾਦਸੇ ਨਾਲ ਮ੍ਰਿਤਕ ਦੇ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਟੁੱਟ ਪਿਆ। ਇਸ ਦੌਰਾਨ ਸਕੇ-ਸਬੰਧੀਆਂ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਡਾ. ਕਾਲਾ ਸਿੰਘ ਗਹੀਰ ਅਤੇ ਸਮੂਹ ਸਟਾਫ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਹਰਮਨ ਸਿੰਘ ਦੀ ਡੈੱਡ ਬਾਡੀ ਆਉਣ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਕਰਤਾਰਪੁਰ ਵਿਖੇ ਹੀ ਕੀਤਾ ਜਾਵੇਗਾ।


Related News