ਖੇਡ ਜਗਤ 'ਚ ਛਾਈ ਸੋਗ ਦੀ ਲਹਿਰ, ਨੌਜਵਾਨ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ

Thursday, May 25, 2023 - 07:05 PM (IST)

ਖੇਡ ਜਗਤ 'ਚ ਛਾਈ ਸੋਗ ਦੀ ਲਹਿਰ, ਨੌਜਵਾਨ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ

ਕਪੂਰਥਲਾ (ਵੈੱਬ ਡੈਸਕ)- ਖੇਡ ਕਬੱਡੀ ਜਗਤ ਵਿਚ ਅੱਜ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਢਿੱਲਵਾਂ ਖੇਤਰ ਦਾ ਚਮਕਦਾ ਸਿਤਾਰਾ ਕਡੱਬੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਬੇਟ ਵਾਲਾ ਦਾ ਇਟਲੀ ਵਿਖੇ ਅਚਾਨਕ ਦਿਹਾਂਤ ਹੋ ਗਿਆ। ਕਪੂਰਥਲਾ ਜ਼ਿਲ੍ਹੇ ਦੇ ਢਿੱਲਵਾਂ ਖੇਤਰ ਦੇ ਪਿੰਡ ਬੇਟ ਵਾਲਾ ਨਾਲ ਸੰਬੰਧ ਰੱਖਣ ਵਾਲਾ ਹੋਣਹਾਰ ਖਿਡਾਰੀ ਮੁਖਤਿਆਰ ਸਿੰਘ ਤਿੰਨ ਸਾਲ ਪਹਿਲਾਂ ਹੀ ਇਟਲੀ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਉਸ ਦਾ ਦਿਹਾਂਤ ਦੇਰ ਰਾਤ ਅਚਾਨਕ ਸੁੱਤੇ ਨੂੰ ਪਏ ਦਿਲ ਦੇ ਦੌਰੇ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ -  ਪੰਜਾਬ ਦੇ ਮੌਸਮ 'ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਮੁਖਤਿਆਰ ਸਿੰਘ ਸੁਭਾਅ ਦਾ ਬੜਾ ਨਿੱਘਾ ਤੇ ਵਜ਼ਨੀ ਓਪਨ ਕਬੱਡੀ ਦਾ ਤਗੜਾ ਖਿਡਾਰੀ ਰਿਹਾ ਹੈ। ਉਕਤ ਖਿਡਾਰੀ ਪੰਜਾਬ ਵਿਚ ਅਕਸਰ ਚਾਚਾ ਲੱਖਣ ਕੇ ਪੱਡਾ ਦੀ ਟੀਮ ਵੱਲੋਂ ਖੇਡਦਾ ਸੀ ਅਤੇ ਯੂਰਪ ਵਿਚ ਇਟਲੀ ਦੀ ਟੀਮ ਵੱਲੋਂ ਇਕ ਸੀਜ਼ਨ ਬਹੁਤ ਵਧੀਆ ਖੇਡਿਆ। ਜਿਵੇਂ ਮੁਖਤਿਆਰ ਸਿੰਘ ਦੇ ਦਿਹਾਂਤ ਦੀ ਖ਼ਬਰ ਪਿੰਡ ਵਾਸੀਆਂ ਨੂੰ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਦੌੜ ਪਈ। ਮੁਖਤਿਆਰ ਸਿੰਘ ਦੋ ਧੀਆਂ ਦਾ ਪਿਓ ਸੀ ਅਤੇ ਤਿੰਨ ਸਾਲ ਪਹਿਲਾਂ ਹੀ ਚੰਗੇ ਭਵਿੱਖ ਖਾਤਿਰ ਇਟਲੀ ਗਿਆ ਸੀ। 

ਇਹ ਵੀ ਪੜ੍ਹੋ - ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਘਰ ਪਰਤੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News