ਚੰਡੀਗੜ੍ਹ ਦੀਆਂ ਇਹ ਖਿਡਾਰਣਾਂ ਦੁਬਈ ''ਚ ਦਿਖਾਉਣਗੀਆਂ ਦਮ-ਖਮ (ਤਸਵੀਰਾਂ)

Saturday, Feb 03, 2018 - 01:52 PM (IST)

ਚੰਡੀਗੜ੍ਹ ਦੀਆਂ ਇਹ ਖਿਡਾਰਣਾਂ ਦੁਬਈ ''ਚ ਦਿਖਾਉਣਗੀਆਂ ਦਮ-ਖਮ (ਤਸਵੀਰਾਂ)

ਚੰਡੀਗੜ੍ਹ (ਲਲਨ ਯਾਦਵ) : ਦੁਬਈ 'ਚ ਹੋਣ ਵਾਲੀ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਲਈ ਸ਼ਹਿਰ ਦੀਆਂ ਦੋ ਫੈਂਸਿੰਗ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਮੁਕਾਬਲੇਬਾਜ਼ੀ 28 ਤੋਂ 4 ਮਾਰਚ ਤੱਕ ਕਰਵਾਈ ਜਾਏਗੀ। ਦੋਵੇਂ ਖਿਡਾਰਨਾਂ ਇੰਡੀਆ ਕੈਂਪ ਲਈ ਸ਼ੁੱਕਰਵਾਰ ਨੂੰ ਰਵਾਨਾ ਹੋ ਗਈਆਂ। ਕੋਚ ਚਰਨਜੀਤ ਕੌਰ ਨੇ ਦੱਸਿਆ ਕਿ ਕੈਂਪ ਔਰੰਗਾਬਾਦ ਵਿਚ 2 ਤੋਂ 25 ਫਰਵਰੀ ਤਕ ਲੱਗੇਗਾ, ਜਿਥੇ ਖਿਡਾਰਨਾਂ ਦੀ ਫਿਟਨੈੱਸ ਅਤੇ ਵਰਕਆਊਟ ਦਾ ਧਿਆਨ ਦਿੱਤਾ ਜਾਏਗਾ। ਸ਼ੁਭਜੋਤ ਦਿਆਲ ਅਤੇ ਕਾਜਲ ਹਾਲ ਹੀ ਵਿਚ ਬੰਗਲੌਰ ਵਿਚ ਆਯੋਜਿਤ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਖਿਤਾਬ ਜਿੱਤ ਚੁੱਕੀਆਂ ਹਨ। ਇਸਦੇ ਬਾਅਦ ਉਨ੍ਹਾਂ ਦੀ ਚੋਣ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੇ ਲਈ ਹੋਈ। ਕਾਜਲ ਨੇ ਦੱਸਿਆ ਕਿ ਉਹ ਜੀ. ਐੱਮ. ਐੱਸ. ਐੱਸ. ਐੱਸ.-10 ਦੇ ਫੈਂਸਿੰਗ ਸੈਂਟਰ ਵਿਚ ਖੂਬ ਪ੍ਰੈਕਟਿਸ ਕਰ ਰਹੀ ਹੈ, ਤਾਂ ਕਿ ਖੇਡ ਦੀਆਂ ਕਮਜ਼ੋਰੀਆਂ ਦੂਰ ਕੀਤੀਆਂ ਜਾ ਸਕਣ। ਉਥੇ ਹੀ ਸ਼ੁਭਜੋਤ ਵੀ ਇਸੇ ਸੈਂਟਰ ਵਿਚ ਪ੍ਰੈਕਟਿਸ ਕਰ ਰਹੀ ਹੈ। 

PunjabKesari
ਸ਼ੁਭਜੋਤ ਦਿਆਲ ਸੈਕਟਰ-10 ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ 12ਵੀਂ ਦੀ ਵਿਦਿਆਰਥਣ ਹੈ। ਉਹ ਇਸ ਖੇਡ ਵਿਚ ਅਜੇ ਤਕ ਨੈਸ਼ਨਲ ਮੁਕਾਬਲੇਬਾਜ਼ੀ ਵਿਚ 3 ਸੋਨ ਅਤੇ 5 ਕਾਂਸੇ ਦੇ ਤਮਗੇ ਜਿੱਤ ਚੁੱਕੀ ਹੈ। ਸ਼ੁਭਜੋਤ ਕਰੀਬ 13 ਨੈਸ਼ਨਲ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕੀ ਹੈ। ਇੰਟਰ ਸਕੂਲ ਗੇਮਜ਼ ਵਿਚ ਸ਼ੁਭਜੋਤ 6 ਗੋਲਡ, 6 ਸਿਲਵਰ ਅਤੇ 3 ਬਰਾਊਂਜ਼ ਮੈਡਲ ਆਪਣੇ ਨਾਂ ਕਰ ਚੁੱਕੀ ਹੈ। ਕੋਚ ਚਰਨਜੀਤ ਕੌਰ ਨੇ ਦੱਸਿਆ ਕਿ ਸ਼ੁਭਜੋਤ 6 ਸਾਲਾਂ ਤੋਂ ਉਨ੍ਹਾਂ ਤੋਂ ਕੋਚਿੰਗ ਲੈ ਰਹੀ ਹੈ।
ਕਾਜਲ ਪੀ. ਜੀ. ਜੀ. ਸੀ.-11 ਵਿਚ ਬੀ. ਏ. ਸੈਕਿੰਡ ਦੀ ਵਿਦਿਆਰਥਣ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜੀ. ਐੱਮ. ਐੱਸ. ਐੱਸ. ਐੱਸ.-10 ਵਿਚ 6ਵੀਂ ਤੋਂ 12ਵੀਂ ਤਕ ਦੀ ਸਿੱਖਿਆ ਹਾਸਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫੈਂਸਿੰਗ ਮੁਕਾਬਲੇਬਾਜ਼ੀ ਵਿਚ ਹਿੱਸਾ ਲੈਣਾ ਵੀ ਇਸੇ ਸਕੂਲ ਤੋਂ ਸ਼ੁਰੂ ਕੀਤਾ ਸੀ। ਕਾਜਲ ਨੇ ਜੂਨੀਅਰ ਨੈਸ਼ਨਲ ਮੁਕਾਬਲੇਬਾਜ਼ੀ ਵਿਚ ਕਈ ਤਮਗੇ ਜਿੱਤੇ ਹਨ। ਇਨ੍ਹਾਂ 'ਚੋਂ 1 ਸੋਨ, 1 ਚਾਂਦੀ ਅਤੇ 4 ਕਾਂਸੇ ਦੇ ਤਮਗੇ ਸ਼ਾਮਲ ਹਨ। ਨਾਲ ਹੀ ਉਹ ਸੀਨੀਅਰ ਨੈਸ਼ਨਲ ਵਿਚ ਵੀ ਹਿੱਸਾ ਲੈ ਚੁੱਕੀ ਹੈ ਪਰ ਅਜੇ ਤਕ ਤਮਗੇ ਨਹੀਂ ਜਿੱਤ ਸਕੀ ਹੈ। ਕਾਜਲ ਇਸ ਤੋਂ ਪਹਿਲਾਂ ਵੀ ਕਈ ਇੰਟਰਨੈਸ਼ਨਲ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕੀ ਹੈ।
ਖਿਡਾਰਨਾਂ ਕਰ ਰਹੀਆਂ ਚੰਗਾ ਪ੍ਰਦਰਸ਼ਨ
ਫੈਂਸਿੰਗ ਕੋਚ ਚਰਨਜੀਤ ਕੌਰ ਮੁਤਾਬਕ  ਖਿਡਾਰਨਾਂ ਦੀ ਮਿਹਨਤ ਦੀ ਬਦੌਲਤ ਉਹ ਇੰਟਰਨੈਸ਼ਨਲ ਪੱਧਰ 'ਤੇ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਹ ਦੋਵੇਂ ਖਿਡਾਰਨਾਂ ਮੁਕਾਬਲੇਬਾਜ਼ੀ ਵਿਚ ਚੰਗਾ ਪ੍ਰਦਰਸ਼ਨ ਕਰਨਗੀਆਂ, ਜਿਸਦੀ ਮੈਨੂੰ ਪੂਰੀ ਉਮੀਦ ਹੈ।


Related News