ਐੱਸ.ਐੱਸ.ਪੀ ਦਾ ਰੀਡਰ ਅਤੇ ਪੱਤਰਕਾਰਾਂ ਦੇ ਨਾਂ ''ਤੇ ਠੱਗੀ ਮਾਰਨ ਵਾਲੇ ''ਤੇ ਮਾਮਲਾ ਦਰਜ
Wednesday, Jul 08, 2020 - 06:24 PM (IST)
ਖਮਾਣੋਂ (ਅਰੋੜਾ) : ਪੁਲਸ ਦੇ ਨਾਂ 'ਤੇ 4 ਲੱਖ ਪੰਜ਼ਤਰ ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਸ ਵੱਲੋਂ ਕੁਝ ਦਿਨ ਪਹਿਲਾਂ ਤਿੰਨ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਤਫਤੀਸ਼ ਦੌਰਾਨ ਅੱਜ ਪੁਲਸ ਵੱਲੋਂ ਇਕ ਹੋਰ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਡੀ.ਐੱਸ.ਪੀ ਖਮਾਣੋਂ ਧਰਮਪਾਲ ਚੇਚੀ ਨੇ ਦੱਸਿਆ ਕਿ ਰਾਜੀਵ ਕੁਮਾਰ ਵਾਸੀ ਸੰਨੀ ਇਲੇਕਲਵ ਖਰੜ੍ਹ ਜ਼ਿਲ੍ਹਾ ਮੁਹਾਲੀ ਖ਼ਿਲਾਫ਼ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਜੋ ਮੁੱਦਈ ਨੂੰ ਐੱਸ.ਐੱਸ.ਪੀ ਦਾ ਰੀਡਰ ਦੱਸ ਕੇ ਪੈਂਤੀ ਹਜ਼ਾਰ ਅਤੇ ਦੂਜੀ ਵਾਰ ਅਖਬਾਰਾਂ 'ਚ ਖ਼ਬਰਾਂ ਰੋਕਣ ਲਈ ਪੱਤਰਕਾਰਾਂ ਦੇ ਨਾਂ 'ਤੇ ਚਾਅਲੀ ਹਾਜ਼ਾਰ ਰੁਪਏ ਲੈ ਗਿਆ।
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਮੁੱਦਈ ਨੂੰ ਦੋ ਵਾਰ ਮਿਲਿਆ ਜਿਸ ਨੇ ਕੋਵਿਡ 19 ਕਰਕੇ ਮਾਸਕ ਪਹਿਨਾਇਆ ਹੋਇਆ ਸੀ। ਜਿਸ ਕਾਰਨ ਉਸਨੂੰ ਪਹਿਚਾਣ ਨਹੀਂ ਸਕਿਆ। ਉਨ੍ਹਾਂ ਦੱਸਿਆ ਪਹਿਲੇ ਤਿੰਨ ਕਥਿਤ ਦੋਸ਼ੀ ਗਰਤੇਜ ਸਿੰਘ ਬਾਲੀ, ਬਲਜੀਤ ਸਿੰਘ ਅਤੇ ਰਣਧੀਰ ਸਿੰਘ ਨੂੰ 22 ਜੁਲਾਈ ਤੱਕ ਜੇਲ੍ਹ ਭੇਜ ਦਿੱਤਾ ਗਿਆ ਹੈ ਜਦਕਿ ਚੌਥੇ ਕਥਿਤ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਉਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।