ਪੱਤਰਕਾਰੀ ਦੀ ਧੌਂਸ ਵਿਖਾ ਨੌਜਵਾਨ ਨੇ ਜਨਾਨੀ ਨਾਲ ਕੀਤਾ ਜਬਰ-ਜ਼ਿਨਾਹ, ਖਿੱਚੀਆਂ ਇਤਰਾਜ਼ਯੋਗ ਤਸਵੀਰਾਂ

07/21/2020 2:23:09 PM

ਜੈਤੋ (ਸਤਵਿੰਦਰ) : ਸਥਾਨਕ ਬੱਸ ਸਟੈਂਡ ਨੇੜੇ ਮੋਬਾਇਲਾਂ ਦੀ ਦੁਕਾਨ ਕਰਦੇ ਅਤੇ ਇਕ ਅਖਬਾਰ ਵਿਚ ਰਿਪੋਰਟਰ ਦੇ ਤੌਰ ਦੇ ਕੰਮ ਕਰਦੇ ਖੁਸ਼ਵੰਤ ਗੋਇਲ ਉੱਪਰ ਜਬਰ-ਜ਼ਨਾਹ ਕਰਨ ਅਤੇ ਬਲੈਕਮੇਲਿੰਗ ਕਰਨ ਆਦਿ ਦੇ ਜੁਰਮਾਂ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋਂ : 12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ, ਪੰਜਾਬ ਬੋਰਡ ਅੱਜ ਐਲਾਨੇਗਾ 'ਨਤੀਜਾ'

PunjabKesariਥਾਣਾ ਜੈਤੋ ਦੇ ਮੁਖੀ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜੈਤੋ ਦੇ ਇਕ ਪੜੇ-ਲਿਖੇ ਪਰਿਵਾਰ ਦੀ ਔਰਤ ਵਲੋਂ ਖੁਸ਼ਵੰਤ ਗੋਇਲ ਖਿਲਾਫ਼ ਜਬਰ-ਜ਼ਨਾਹ ਕਰਨ ਅਤੇ ਬਲੈਕਮੇਲਿੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਪੀੜਤ ਔਰਤ ਦੇ ਬਿਆਨਾਂ ਅਨੁਸਾਰ ਉਪਰੋਕਤ ਪੱਤਰਕਾਰ ਪਿਛਲੇ ਲੰਮੇ ਅਰਸੇ ਤੋਂ ਪੱਤਰਕਾਰੀ ਦੀ ਧੌਂਸ ਦਿਖਾ ਕੇ ਜਬਰ-ਜ਼ਨਾਹ ਕਰਦਾ ਆ ਰਿਹਾ ਸੀ ਅਤੇ ਉਸਦੀਆਂ ਅਸ਼ਲੀਲ ਤਸਵੀਰਾਂ ਮੋਬਾਇਲ ਵਿਚ ਰੱਖ ਕੇ ਬਲੈਕਮੇਲ ਵੀ ਕਰਦਾ ਆ ਰਿਹਾ ਸੀ। ਬਦਨਾਮ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਦੇ ਹੋਏ ਲਗਭਗ 25 ਤੋਲੇ ਸੋਨਾ ਵੀ ਲੈ ਲਿਆ ਸੀ। ਉਸਦੀਆਂ ਵਧੀਕੀਆਂ ਤੋਂ ਅੱਕੀ ਔਰਤ ਨੇ ਅਖੀਰ ਹੌਂਸਲਾ ਕਰ ਕੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਅਤੇ ਆਪਣੇ ਪਤੀ ਸਮੇਤ ਪੁਲਸ ਕੋਲ ਆ ਕੇ ਇਨਸਾਫ ਲਈ ਬੇਨਤੀ ਕੀਤੀ। ਪੀੜਤ ਔਰਤ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਭਾਰਤੀ ਦੰਡਾਵਲੀ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ।

ਇਹ ਵੀ ਪੜ੍ਹੋਂ :  ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ


Baljeet Kaur

Content Editor

Related News