ਰੂਪਨਗਰ ਦੀ ਜਸਮੀਨ ਕੌਰ ਨੇ ਨਿਸ਼ਾਨੇਬਾਜ਼ੀ ''ਚ ਚਮਕਾਇਆ ਨਾਮ, ਹੁਣ ਤੱਕ ਹਾਸਲ ਕਰ ਚੁੱਕੀ ਹੈ 3 ਗੋਲਡ ਮੈਡਲ

07/20/2017 12:07:57 PM

ਜਲੰਧਰ - 52ਵੀਂ ਪੰਜਾਬ ਸਟੇਟ ਅੰਤਰ ਜ਼ਿਲਾਂ ਨਿਸ਼ਾਨੇਬਾਜ਼ੀ ਚੈਪੀਅਨਸ਼ਿਪ ਦੇ ਤਹਿਤ ਪੀ. ਏ. ਪੀ. ਨਿਸ਼ਾਨੇਬਾਜ਼ੀ ਰੇਜ਼ 'ਚ ਜਾਰੀ ਚੈਪੀਅਨਸ਼ਿਪ 'ਚ ਰੂਪਨਗਰ ਦੇ ਸ਼ੂਟਰਾਂ ਨੇ ਹੁਣ ਤੱਕ ਆਪਣੀ ਬੜਤ ਬਣਾਈ ਹੈ। ਰੂਪਨਗਰ ਦੇ ਚਾਰ ਨਿਸ਼ਾਨੇਬਾਜ਼ ਹੁਣ ਤੱਕ ਗੋਲਡ ਮੈਡਲਾਂ 'ਤੇ ਕਬਜ਼ਾ ਕਰ ਚੁੱਕੇ ਹਨ, ਜਿਸ 'ਚ 3 ਗੋਲਡ ਮੈਡਲ ਜਸਮੀਨ ਨੇ ਅਲੱਗ-ਅਲੱਗ ਵਰਗਾਂ 'ਚੋਂ ਜਿੱਤੇ ਹਨ। ਲੁਧਿਆਣਾ ਦੇ ਨਿਸ਼ਾਨੇਬਾਜ਼ਾਂ ਨੇ 2, ਜਲੰਧਰ, ਪਟਿਆਲਾ ਅਤੇ ਹੁਸ਼ਿਆਰਪੁਰ ਦੇ ਨਿਸ਼ਾਨੇਬਾਜ਼ਾਂ ਨੇ 1-1 ਗੋਲਡ ਮੈਡਲ ਜਿੱਤਿਆ ਹੈ। ਜਲੰਧਰ ਨੇ ਹੁਣ 1 ਗੋਲਡ ਮੈਡਲ, 2 ਸਿਲਵਰ ਅਤੇ 3 ਬ੍ਰੋਨਜ਼ ਮੈਡਲ ਜਿੱਤੇ ਹਨ। 
22 ਜੁਲਾਈ ਤੱਕ ਚੱਲਣ ਵਾਲੀ ਇਸ ਚੈਪੀਅਨਸ਼ਿਪ 'ਚ ਪੰਜਾਬ ਦੇ 16 ਜ਼ਿਲਿਆਂ ਨਾਲ ਸਬੰਧਤ ਲਗਭਗ 850 ਨਿਸ਼ਾਨੇਬਾਜ਼ ਲੜਕੇ ਅਤੇ ਲੜਕੀਆਂ ਇਸ 'ਚ ਭਾਗ ਲੈ ਰਹੇ ਹਨ। ਹੁਣ ਤੱਕ ਹੋਏ ਮੁਕਾਬਲਿਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ -177 ਪੀਪ ਸਾਇਟ ਏਅਰ ਰਾਈਫਲ ਦੇ 10 ਮੀਟਰ ਵਿਅਕਤੀਗਤ ਪੁਰਸ਼ ਮੁਕਾਬਲੇ 'ਚ ਜਲੰਧਰ ਦੇ ਉਪਰਾਜ ਸਿੰਘ, ਰੂਪਨਗਰ ਦੇ ਅਨੰਤਵੀਰ ਸਿੰਘ ਮਾਹਲ ਅਤੇ ਜਲੰਧਰ ਦੇ ਹੀ ਹਰਜਸ ਸਿੰਘ ਨੇ ਇਸੇ ਮੁਕਾਬਲੇ ਦੇ ਮਹਿਲਾ ਵਰਗ 'ਚ ਰੂਪਨਗਰ ਦੀ ਜਸਮੀਨ ਕੌਰ, ਲੁਧਿਆਣਾ ਦੀ ਗੁਰਲੀਨ ਕੌਰ ਅਤੇ ਜਲੰਧਰ ਦੀ ਜਸਪ੍ਰੀਤ ਕੌਰ ਨੇ, ਇਸ ਵਰਗ ਦੇ ਯੂਨੀਅਰ ਪੁਰਸ਼ਾਂ 'ਚੋਂ ਰੂਪਨਗਰ ਦੇ ਅਨੰਤਵੀਰ ਸਿੰਘ ਮਾਹਲ, ਪਟਿਆਲਾ ਦੇ ਮਿਹਤਾਬ ਸਿੰਘ ਮਾਨ ਅਤੇ ਹੁਸ਼ਿਆਰਪੁਰ ਦੇ ਇੰਦਰਪਾਲ ਸਿੰਘ ਨੇ, ਇਸੇ ਵਰਗ 'ਚ ਰੂਪਨਗਰ ਦੀ ਜਸਮੀਨ ਕੌਰ, ਮਾਨਸਾ ਦੀ ਰਤਨੀਵ ਕੌਰ ਅਤੇ ਲੁਧਿਆਣਾ ਦੀ ਗੁਰਲੀਨ ਕੌਰ ਨੇ, 10 ਮੀਟਰ ਯੂਥ ਮਰਦ ਵਿਅਕਤੀਗਤ 'ਚ ਪਟਿਆਲਾ ਦੇ ਮਿਹਤਾਬ ਸਿੰਘ ਮਾਨ, ਨੌਨਿਹਾਲ ਸਿੰਘ ਆਲੂਵਾਲੀਆਂ ਅਤੇ ਉਦੈ ਅਰੋੜਾ ਨੇ, ਇਸੇ ਵਰਗ ਦੀ ਮਹਿਲਾ ਵਰਗ 'ਚ ਰੂਪਨਗਰ ਦੀ ਜਸਮੀਨ ਕੌਰ, ਲੁਧਿਆਣਾ ਦੀ ਗੁਰਲੀਨ ਕੌਰ ਅਤੇ ਮੁਕਤਸਰ ਦੀ ਰਣਜੋਤ ਕੌਰ ਨੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 
ਛੋਟੇ ਬੋਰ ਸਪੋਰਟਸ ਰਾਈਫਲ ਪ੍ਰੋਨ ਦੇ 50 ਮੀਟਰ ਯੂਨੀਅਰ ਮਹਿਲਾ ਵਿਅਕਤੀਗਤ 'ਚ ਹੁਸ਼ਿਆਰਪੁਰ ਦੀ ਕੁਲਜੀਤ ਕੌਰ ਨੇ ਪ੍ਰਥਮ, ਜਲੰਧਰ ਦੀ ਮੇਘਾ ਨੇ ਦੂਜਾ ਅਤੇ ਹੁਸ਼ਿਆਰਪੁਰ ਦੀ ਰਾਜਤਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸਪੋਰਟਸ ਰਾਈਫਲ ਦੇ 25 ਮੀਟਰ ਮਹਿਲਾ ਵਿਅਕਤੀਗਤ 'ਚ ਲੁਧਿਆਣਾ ਦੀ ਪੁਨੀਤ ਕੌਰ, ਜਲੰਧਰ ਦੀ ਅਨਿਕਾ ਬੂਬਲਾਨੀ ਅਤੇ ਲੁਧਿਆਣਾ ਦੀ ਗੁਰਲੀਨ ਕੌਰ, ਜਦਕਿ ਇਸ ਮੁਕਾਬਲੇ ਦੇ ਯੂਨੀਅਰ ਮਹਿਲਾ ਵਿਅਕਤੀਗਤ 'ਚ ਲੁਧਿਆਣਾ ਦੀ ਪੁਨੀਤ ਕੌਰ, ਪਟਿਆਲਾ ਦੀ ਰਵਨੀਤ ਕੌਰ ਅਤੇ ਜਲੰਧਰ ਦੀ ਅਨਿਕਾ ਨੇ ਪਹਿਲਾਂ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ।  


Related News