ਰਾਮ ਨੌਵੀਂ ਦੇ ਸਬੰਧ 'ਚ ਸ਼ਰਧਾਲੂਆਂ ਨੇ ਕੱਢੀ ਪ੍ਰਭਾਤ ਫੇਰੀ (ਵੀਡੀਓ)
Friday, Mar 22, 2019 - 05:16 PM (IST)
ਜਲੰਧਰ(ਸੁਨੀਲ) : ਰਾਮ ਨੌਵੀਂ ਦੇ ਸਬੰਧ 'ਚ ਜਲੰਧਰ ਦੇ ਰਾਮ ਭਗਤਾਂ ਵੱਲੋਂ ਪ੍ਰਭਾਤ ਫੇਰੀਆਂ ਲਗਾਤਾਰ ਜਾਰੀ ਹਨ। ਇਸੇ ਤਰ੍ਹਾਂ ਸ਼੍ਰੀ ਰਾਮ ਨੌਂਵੀ ਉਤਸਵ ਕਮੇਟੀ ਦੇ ਪ੍ਰਧਾਨ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੈ ਚੋਪੜਾ ਜੀ ਦੀ ਰਹਿਨੁਮਾਈ ਹੇਠ ਕਮੇਟੀ ਵੱਲੋਂ ਪ੍ਰਭਾਵ ਫੇਰੀ ਕੱਢੀ ਗਈ, ਜੋ ਬੈਂਕ ਕਾਲੋਨੀ ਤੋਂ ਸ਼ੁਰੂ ਹੋਈ ਤੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਰਾਜੇਸ਼ ਵਰਮਾ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਸਮਾਪਤ ਹੋਈ। ਇਸ ਪ੍ਰਭਾਤ ਫੇਰੀ 'ਚ ਸੰਗੀਤਕ ਮੰਡਲੀ ਵਲੋਂ ਪ੍ਰਭੂ ਰਾਮ ਜੀ ਦੇ ਭਜਨ ਗਾਏ ਗਏ। ਪ੍ਰਭਾਤ ਫੇਰੀ ਦੌਰਾਨ ਰਾਮ ਭਗਤਾਂ ਵੱਲੋਂ ਥਾਂ-ਥਾਂ 'ਤੇ ਲੰਗਰ ਲਗਾਏ ਗਏ।
ਵੱਖ-ਵੱਖ ਥਾਵਾਂ 'ਤੇ ਰਾਮ ਭਗਤਾਂ ਨੇ ਪ੍ਰਭਾਤ ਫੇਰੀ ਦਾ ਸਵਾਗਤ ਫੁੱਲਾਂ ਦੀ ਵਰਖਾ ਕਰ ਕੇ ਕੀਤਾ। ਇਸ ਮੌਕੇ ਰਾਮ ਨੌਵੀਂ ਉਤਸਵ ਕਮੇਟੀ ਵੱਲੋਂ ਮੰਦਰ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।