ਜਲੰਧਰ ਦੇ ਇਸ ਹੁੱਕਾ ਬਾਰ 'ਚ ਨਾਬਾਲਗ ਨੌਜਵਾਨਾਂ ਨੂੰ ਹੀ ਨਹੀਂ ਸਗੋਂ ਕੁੜੀਆਂ ਨੂੰ ਵੀ ਪਰੋਸਿਆ ਜਾਂਦਾ ਸੀ ਹੁੱਕਾ

Friday, Jul 31, 2020 - 09:41 PM (IST)

ਜਲੰਧਰ ਦੇ ਇਸ ਹੁੱਕਾ ਬਾਰ 'ਚ ਨਾਬਾਲਗ ਨੌਜਵਾਨਾਂ ਨੂੰ ਹੀ ਨਹੀਂ ਸਗੋਂ ਕੁੜੀਆਂ ਨੂੰ ਵੀ ਪਰੋਸਿਆ ਜਾਂਦਾ ਸੀ ਹੁੱਕਾ

ਜਲੰਧਰ (ਵਰੁਣ)— ਅਰਬਨ ਸਟੇਟ ਫੇਜ਼-2 'ਚ ਬੱਜ ਨਾਮਕ ਹੁੱਕਾ ਬਾਰ ਨੂੰ ਬੁੱਕੀ ਹਿਤੇਸ਼ ਜੇ. ਈ. ਆਪਣੇ ਹੋਰ ਬੁੱਕੀ ਪਾਰਟਨਰਾਂ ਨਾਲ ਮਿਲ ਕੇ ਚਲਾ ਰਿਹਾ ਸੀ। ਪੁਲਸ ਨੇ ਇਸ ਕੇਸ ਵਿਚ ਗ੍ਰਿਫਤਾਰ ਹੋਏ ਮਾਲਕਾਂ ਤੇ ਗਾਹਕਾਂ ਸਮੇਤ 14 ਲੋਕਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਹਿਤੇਸ਼ ਅਜੇ ਗ੍ਰਿਫ਼ਤਾਰ ਨਹੀਂ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਹੁੱਕਾ ਬਾਰ 'ਚ ਨਾਬਾਲਗ ਨੌਜਵਾਨਾਂ ਹੀ ਨਹੀਂ ਸਗੋਂ ਲੜਕੀਆਂ ਨੂੰ ਵੀ ਹੁੱਕਾ ਪਰੋਸਿਆ ਜਾਂਦਾ ਸੀ।

ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

PunjabKesari

ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੱਜ ਹੁੱਕਾ ਬਾਰ ਦੇ ਮਾਲਕ ਹਿਤੇਸ਼ ਜੇ. ਈ. ਨਿਵਾਸੀ ਮਕਸੂਦਾਂ ਸਮੇਤ ਅਭੇ ਮਹਿੰਦਰੂ ਪੁੱਤਰ ਸੁਨੀਲ ਮਹਿੰਦਰੂ ਨਿਵਾਸੀ ਮਹਿੰਦਰੂ ਮੁਹੱਲਾ, ਸੂਰਜ ਪੁੱਤਰ ਪ੍ਰਵੀਨ ਨਿਵਾਸੀ ਜਗਤਪੁਰਾ, ਸੁਨੀਲ ਪੁੱਤਰ ਧਰਮਪਾਲ ਨਿਵਾਸੀ ਬਾਬਾ ਮੱਖਣ ਸ਼ਾਹ ਲੁਭਾਣਾ ਨਗਰ, ਗੁਰਵਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਨਿਵਾਸੀ ਨਕੋਦਰ, ਜਸਕਰਨਵੀਰ ਸਿੰਘ ਪੁੱਤਰ ਦਿਲਬਾਗ ਸਿੰਘ ਨਿਵਾਸੀ ਨਕੋਦਰ, ਸੁਖਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਧਾਲੀਵਾਲ ਨਕੋਦਰ, ਇੰਦਰਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਨਿਵਾਸੀ ਧਾਲੀਵਾਲ ਨਕੋਦਰ, ਨਵਜੋਤ ਸਿੰਘ ਪੁੱਤਰ ਹਰਮੇਲ ਸਿੰਘ ਨਿਵਾਸੀ ਬਾਬਾ ਮੱਖਣ ਸ਼ਾਹ ਲੁਭਾਣਾ ਨਗਰ ਜਲੰਧਰ, ਅਮਰਜੀਤ ਸਿੰਘ ਪੁੱਤਰ ਬਲਵੰਤ ਰਾਏ ਨਿਵਾਸੀ ਏਕਤਾ ਵਿਹਾਰ, ਸ਼ਿਵਮ ਚਾਵਲਾ ਪੁੱਤਰ ਸੰਦੀਪ ਚਾਵਲਾ ਨਿਵਾਸੀ ਨਿਊ ਮਾਡਲ ਟਾਊਸ ਤੇ ਅਮੋਲ ਧੀਰ ਪੁੱਤਰ ਰੌਕੀ ਧੀਰ ਨਿਵਾਸੀ ਕੋਟ ਕਿਸ਼ਨ ਚੰਦ ਮੁਹੱਲਾ, ਕਰਮਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਨਿਵਾਸੀ ਪੱਕਾ ਬਾਗ ਤੇ ਕੁਲਦੀਪ ਤੇ ਕੁਲਦੀਪ ਪੁੱਤਰ ਹਰਬਿਲਾਸ ਨਿਵਾਸੀ ਮਿੱਠਾਪੁਰ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਪੁਲਸ ਨੇ ਰਾਤ ਨੂੰ ਹੀ ਹੁੱਕਾ ਬਾਰ 'ਚ ਤਾਲਾ ਲਾ ਦਿੱਤਾ ਸੀ। ਮੌਕੇ 'ਤੇ ਪੁਲਸ ਨੇ ਹੁੱਕੇ ਵੀ ਜ਼ਬਤ ਕੀਤੇ ਸੀ।

ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ
ਇਹ ਵੀ ਪੜ੍ਹੋ: ਕਰੋੜਾਂ ਦੀ ਠੱਗੀ ਕਰਨ ਵਾਲੇ ਵ੍ਹਿਜ਼ ਕੰਪਨੀ ਦੇ ਮਾਲਕਾਂ ਬਾਰੇ ਸਾਹਮਣੇ ਆਈਆਂ ਇਹ ਖਾਸ ਗੱਲਾਂ

ਇਹ ਵੀ ਪੜ੍ਹੋ: ਹੈਰਾਨੀਜਨਕ: ਤਾਲਾਬੰਦੀ ਖੁੱਲ੍ਹਣ ਦੇ 45 ਦਿਨਾਂ ਦੌਰਾਨ ਪੰਜਾਬ 'ਚ 253 ਲੋਕਾਂ ਨੇ ਕੀਤੀ ਖ਼ੁਦਕੁਸ਼ੀ
ਦੱਸ ਦੇਈਏ ਕਿ ਥਾਣਾ ਨੰਬਰ 7 'ਚ ਇਸ ਤੋਂ ਪਹਿਲਾਂ ਇੰਸਪੈਕਟਰ ਨਵੀਨਪਾਲ ਐੱਸ. ਐੱਚ. ਓ. ਸੀ, ਜਿਨ੍ਹਾਂ ਦੀ ਮਈ ਮਹੀਨੇ 'ਚ ਟਰਾਂਸਫਰ ਹੋ ਗਈ ਸੀ ਅਤੇ ਉਨ੍ਹਾਂ ਦੀ ਜਗ੍ਹਾ ਥਾਣਾ ਨੰਬਰ 7 ਵਿਚ ਐੱਸ. ਆਈ. ਕਮਲਜੀਤ ਸਿੰਘ ਨੂੰ ਐੱਸ. ਐੱਚ. ਓ. ਦੀ ਕਮਾਨ ਸੌਂਪੀ ਗਈ ਸੀ। ਇੰਸਪੈਕਟਰ ਨਵੀਨ ਪਾਲ ਦੇ ਹੁੰਦੇ ਹੋਏ ਸਥਾਨਕ ਲੋਕਾਂ 'ਚ ਪੁਲਸ ਦਾ ਡਰ ਬਣਿਆ ਰਹਿੰਦਾ ਸੀ ਪਰ ਥਾਣਾ ਨੰਬਰ 7 ਦੇ ਇੰਚਾਰਜ ਐੱਸ. ਆਈ. ਕਮਲਜੀਤ ਸਿੰਘ ਸਰਕਾਰੀ ਫੋਨ ਤੱਕ ਉਠਾਉਣਾ ਜ਼ਰੂਰੀ ਨਹੀਂ ਸਮਝਦੇ।
ਇਹ ਵੀ ਪੜ੍ਹੋ:  25 ਕਰੋੜ ਦੀ ਠੱਗੀ ਕਰਨ ਵਾਲੇ OLS ਵ੍ਹਿਜ਼ ਪਾਵਰ ਦੇ ਮਾਲਕਾਂ ਬਾਰੇ ਹੋਇਆ ਵੱਡਾ ਖੁਲਾਸਾ


author

shivani attri

Content Editor

Related News