ਜਲੰਧਰ ਦਾ ਸਿਵਲ ਹਸਪਤਾਲ ਫਿਰ ਵਿਵਾਦਾਂ ''ਚ, ਪੋਸਟਮਾਰਟਮ ਲਈ ਮੰਗੇ 5000, ਲੱਗੇ ਹੋਰ ਵੀ ਗੰਭੀਰ ਇਲਜ਼ਾਮ

Wednesday, Dec 13, 2023 - 01:53 AM (IST)

ਜਲੰਧਰ ਦਾ ਸਿਵਲ ਹਸਪਤਾਲ ਫਿਰ ਵਿਵਾਦਾਂ ''ਚ, ਪੋਸਟਮਾਰਟਮ ਲਈ ਮੰਗੇ 5000, ਲੱਗੇ ਹੋਰ ਵੀ ਗੰਭੀਰ ਇਲਜ਼ਾਮ

ਜਲੰਧਰ (ਸੋਨੂੰ) : ਇੱਥੋਂ ਦੇ ਇਕ ਨਿੱਜੀ ਰਿਜ਼ਾਰਟ 'ਚ ਸ਼ਨੀਵਾਰ ਦੇਰ ਰਾਤ ਇਕ ਬੱਚੇ ਦੇ ਜਨਮ ਦਿਨ ਦੀ ਪਾਰਟੀ ਵਿੱਚ ਹੋਏ ਐੱਨਆਰਆਈ ਕਤਲ ਕਾਂਡ ਦੇ ਮੁਲਜ਼ਮ ਨੇ ਪੁਲਸ ਕੋਲ ਆਤਮ-ਸਮਰਪਣ ਕਰ ਦਿੱਤਾ ਹੈ। ਇਸੇ ਦੌਰਾਨ ਮ੍ਰਿਤਕ ਐੱਨਆਰਆਈ ਦੀ ਲਾਸ਼ ਸਬੰਧੀ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਦੇ ਪੋਸਟਮਾਰਟਮ ਕਰਨ ਵਾਲੇ ਸਟਾਫ਼ ’ਤੇ ਗੰਭੀਰ ਦੋਸ਼ ਲਾਏ ਹਨ ਅਤੇ ਵੀਡੀਓ ਬਣਾ ਕੇ ਮੀਡੀਆ ਟੀਮ ਨੂੰ ਦਿੱਤੀ ਹੈ। ਮ੍ਰਿਤਕ ਐੱਨਆਰਆਈ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਮੁਰਦਾਘਰ ਵਿੱਚ ਪੋਸਟਮਾਰਟਮ ਕਰਨ ਵਾਲੇ ਅਮਲੇ ਨੇ ਉਨ੍ਹਾਂ ਕੋਲੋਂ ਪੋਸਟਮਾਰਟਮ ਕਰਨ ਲਈ ਪੈਸੇ ਮੰਗੇ ਅਤੇ ਰਾਤ ਸਮੇਂ ਲਾਸ਼ ਨੂੰ ਖ਼ਰਾਬ ਹਾਲਤ ਵਿੱਚ ਰੱਖਿਆ ਗਿਆ, ਜਿਸ ਨੂੰ ਉਨ੍ਹਾਂ ਨੇ ਸਵੇਰੇ ਸਾਫ਼ ਕਰਕੇ ਠੀਕ ਹਾਲਤ 'ਚ ਰਖਵਾਇਆ। ਐੱਨਆਰਆਈ ਦੇ ਪਰਿਵਾਰਕ ਮੈਂਬਰਾਂਨੇ ਮੁਰਦਾਘਰ ਦੇ ਫ੍ਰੀਜ਼ਰ ਦੀ ਵੀਡੀਓ ਬਣਾ ਕੇ ਮੀਡੀਆ ਨੂੰ ਦਿੱਤੀ, ਜਿਸ ਵਿੱਚ ਫ੍ਰੀਜ਼ਰ ਬਿਲਕੁਲ ਖਾਲੀ ਪਿਆ ਸੀ।

ਇਹ ਵੀ ਪੜ੍ਹੋ : ਥਾਣੇ 'ਚ ਪੁਲਸ 'ਤੇ ਹਮਲਾ, ਮੁਲਾਜ਼ਮਾਂ ਨਾਲ ਕੀਤੀ ਧੱਕਾ-ਮੁੱਕੀ, ਵਰਦੀ ਪਾੜੀ, ਮਾਰੇ ਲਲਕਾਰੇ

ਮ੍ਰਿਤਕ NRI ਦਿਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪੋਸਟਮਾਰਟਮ ਕਰਵਾਉਣ ਵਾਲੇ ਮੁਰਦਾਘਰ ਦੇ ਸਟਾਫ਼ 'ਤੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਐੱਨਆਰਆਈ ਦਿਲਜੀਤ ਸਿੰਘ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸ਼ਨੀਵਾਰ ਦੇਰ ਰਾਤ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਲਿਆਂਦਾ ਗਿਆ ਸੀ ਪਰ ਲਾਸ਼ ਨੂੰ ਮਾੜੇ ਪ੍ਰਬੰਧਾਂ ਵਿੱਚ ਰੱਖਿਆ ਗਿਆ। ਸਟਾਫ 'ਤੇ ਦੋਸ਼ ਲਉਂਦਿਆਂ ਪੀੜਤ ਪਰਿਵਾਰ ਨੇ ਕਿਹਾ ਕਿ ਲਾਸ਼ ਨੂੰ ਖਰਾਬ ਹਾਲਤ 'ਚ ਰੱਖਿਆ ਤੇ ਰਾਤ ਵੇਲੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਮੁਰਦਾਘਰ ਵਿੱਚ ਪੋਸਟਮਾਰਟਮ ਕਰਨ ਵਾਲੇ ਸਟਾਫ਼ ਨੇ ਉਨ੍ਹਾਂ ਕੋਲੋਂ 4000 ਤੋਂ 5000 ਰੁਪਏ ਮੰਗੇ ਤੇ ਪੋਸਟਮਾਰਟਮ ਕਰਨ ਲਈ 4-5 ਮੰਗਾਂ ਰੱਖੀਆਂ। ਪ੍ਰਵਾਸੀ ਭਾਰਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਸਮੇਂ ਹਾਲਾਤ ਇੰਨੇ ਖਰਾਬ ਸਨ ਕਿ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਪਰ ਜਦੋਂ ਉਹ ਸਵੇਰੇ ਮੁਰਦਾਘਰ ਪਹੁੰਚੇ ਤਾਂ ਮੁਰਦਾਘਰ ਦੇ ਅੰਦਰ ਲਾਸ਼ ਦੇਖ ਕੇ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਜਗਦੀਸ਼ ਭੋਲਾ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ 'ਚ ਬੋਨੀ ਅਜਨਾਲਾ ਕੱਲ੍ਹ ਹੋਣਗੇ SIT ਅੱਗੇ ਪੇਸ਼

ਉਨ੍ਹਾਂ ਦੱਸਿਆ ਕਿ ਮੁਰਦਾਘਰ ਵਿੱਚ ਲਾਸ਼ ਨੂੰ ਫ੍ਰੀਜ਼ਰ ਵਿੱਚ ਰੱਖਣ ਦੀ ਬਜਾਏ ਬਾਹਰ ਰੱਖਿਆ ਗਿਆ ਸੀ ਅਤੇ ਜ਼ਮੀਨ ’ਤੇ ਖੂਨ ਖਿਲਰਿਆ ਪਿਆ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੁਰਦਾਘਰ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਆਉਣ ਤੋਂ ਰੋਕਿਆ ਅਤੇ ਅੰਦਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਕ ਕਮਰੇ ਵਿੱਚ ਕਿੰਨੀਆਂ ਹੀ ਲਾਸ਼ਾਂ ਰੱਖੀਆਂ ਹੋਈਆਂ ਸਨ ਅਤੇ ਉੱਥੇ ਬਿਜਲੀ ਸਪਲਾਈ ਵੀ ਨਹੀਂ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨਾਲ ਜੋ ਵੀ ਹੋਇਆ, ਉਹ ਤਾਂ ਸਮਝ ਸਕਦੇ ਹਨ ਪਰ ਹਸਪਤਾਲ ਪ੍ਰਸ਼ਾਸਨ ਨੂੰ ਇਸ ਪਾਸੇ ਹੋਰ ਧਿਆਨ ਦੇਣਾ ਚਾਹੀਦਾ ਹੈ ਅਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦਾ U-Turn, ਜਾਣੋ ਕੀ ਕਿਹਾ

ਸਿਵਲ ਹਸਪਤਾਲ ਜਲੰਧਰ ਦੀ ਐੱਮ.ਐੱਸ. ਡਾ. ਗੀਤਾ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੁਣ ਆਇਆ ਹੈ। ਉਹ ਇਸ ਮਾਮਲੇ ਸਬੰਧੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬੁਲਾ ਕੇ ਇਸ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰਨਗੇ। ਫਿਲਹਾਲ ਅਸੀਂ ਜਾਂਚ ਤੋਂ ਪਹਿਲਾਂ ਇਸ ਬਾਰੇ ਜ਼ਿਆਦਾ ਕੁਝ ਨਹੀਂ ਦੱਸ ਸਕਦਾ। ਉਕਤ ਮਹਿਲਾ ਡਾਕਟਰ ਨੇ ਕਿਹਾ ਕਿ ਜੇਕਰ ਪੋਸਟਮਾਰਟਮ ਸਟਾਫ਼ ਨੇ ਪੈਸਿਆਂ ਦੀ ਮੰਗ ਕੀਤੀ ਹੈ ਤਾਂ ਮ੍ਰਿਤਕ ਐੱਨਆਰਆਈ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦੇਣ ਤਾਂ ਉਹ ਤੁਰੰਤ ਇਸ 'ਤੇ ਕਾਰਵਾਈ ਕਰਨਗੇ।

ਐੱਨਆਰਆਈ ਕਤਲ ਮਾਮਲੇ ਬਾਰੇ ਜਲੰਧਰ ਦੇ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਕ ਮੁਲਜ਼ਮ ਨੇ ਪੁਲਸ ਕੋਲ ਆਤਮ-ਸਮਰਪਣ ਕਰ ਦਿੱਤਾ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਪੁਰਾਣੀ ਰੰਜਿਸ਼ ਕਾਰਨ ਉਸ ਨੇ ਐੱਨਆਰਆਈ ਦਿਲਜੀਤ ਸਿੰਘ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News