ਸ਼ਰਮਨਾਕ : ਹੋਟਲ ਮਾਲਕਾਂ ਨੇ ਜਨਾਨੀ ਦੀ ਇਤਰਾਜ਼ਯੋਗ ਫੋਟੋ ਤੇ ਵੀਡੀਓ ਗਾਹਕਾਂ ਨੂੰ ਦਿਖਾਈ

Friday, Aug 14, 2020 - 03:59 PM (IST)

ਸ਼ਰਮਨਾਕ : ਹੋਟਲ ਮਾਲਕਾਂ ਨੇ ਜਨਾਨੀ ਦੀ ਇਤਰਾਜ਼ਯੋਗ ਫੋਟੋ ਤੇ ਵੀਡੀਓ ਗਾਹਕਾਂ ਨੂੰ ਦਿਖਾਈ

ਜਲੰਧਰ (ਜ. ਬ.) : ਥਾਣਾ ਨੰਬਰ 3 ਦੇ ਅਧੀਨ ਆਉਂਦੇ ਰੇਲਵੇ ਸਟੇਸ਼ਨ ਕੋਲ ਇਕ ਨਿੱਜੀ ਹੋਟਲ ਦੇ ਬਾਹਰ ਵੀਰਵਾਰ ਦੁਪਹਿਰ ਇਕ ਜਨਾਨੀ ਵਲੋਂ ਹੰਗਾਮਾ ਕਰ ਦਿੱਤਾ ਗਿਆ। ਉਕਤ ਜਨਾਨੀ ਨੇ ਦੋਸ਼ ਲਗਾਇਆ ਕਿ ਹੋਟਲ ਦੇ ਮਾਲਕਾਂ ਨੇ ਉਸ ਦੀ ਇਤਰਾਜ਼ਯੋਗ ਫੋਟੋ ਅਤੇ ਵੀਡੀਓ ਆਪਣੇ ਗਾਹਕਾਂ ਨੂੰ ਵਿਖਾਉਂਦੇ ਹਨ। ਇਸ ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 3 ਦੀ ਪੁਲਸ ਮੌਕੇ 'ਤੇ ਪਹੁੰਚੀ। ਔਰਤ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। 

ਇਹ ਵੀ ਪੜ੍ਹੋਂ : ਸਾਬਕਾ ਪੋਰਨ ਸਟਾਰ ਨੇ ਬੇਰੂਤ ਧਮਾਕਾ ਪੀੜਤਾਂ ਦੀ ਮਦਦ ਲਈ ਨਿਲਾਮੀ 'ਤੇ ਲਾਈ ਆਪਣੀ ਖ਼ਾਸ ਚੀਜ਼

ਥਾਣਾ ਨੰਬਰ 3 ਦੇ ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ 'ਚ ਪੀੜਤ ਜਨਾਨੀ ਦੀ ਲਿਖਤੀ ਸ਼ਿਕਾਇਤ ਲੈ ਲਈ ਗਈ ਹੈ। ਪੁਲਸ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋਂ : ਕੋਰੋਨਾ ਵਾਇਰਸ ਦਾ ਨਵਾਂ ਲੱਛਣ ਹੈ ਹਿੱਚਕੀ, ਹੋ ਜਾਓ ਸਾਵਧਾਨ (ਵੀਡੀਓ)


author

Baljeet Kaur

Content Editor

Related News