ਬਰਲਟਨ ਪਾਰਕ ''ਚ 20 ਲਾਇਸੈਂਸ ''ਤੇ ਬਣ ਰਹੀਆਂ ਹਨ 100 ਦੁਕਾਨਾਂ

10/23/2019 10:35:20 AM

ਜਲੰਧਰ (ਵੈੱਬ ਡੈਸਕ) : ਬਰਲਟਨ ਪਾਰਕ 'ਚ ਪਟਾਕਿਆਂ ਲਈ ਲਾਏ ਜਾਣ ਵਾਲੇ ਸਟਾਲਾਂ ਨੂੰ ਲੈ ਕੇ ਬੀਤੇ ਦਿਨ ਰੈੱਡ ਕਰਾਸ ਭਵਨ 'ਚ ਡਰਾਅ ਦੇ ਜ਼ਰੀਏ 20 ਬਿਨੇਕਾਰਾਂ ਨੂੰ ਲਾਇਸੈਂਸ ਦਿੱਤਾ ਗਿਆ ਸੀ।  ਇਸ ਤੋਂ ਬਾਅਦ ਨਗਰ ਨਿਗਮ ਨੇ ਬਰਲਟਨ ਪਾਰਕ ਵਿਚ ਜ਼ਮੀਨ ਅਲਾਟ ਕਰ ਦਿੱਤੀ ਪਰ ਹੁਣ ਪਟਾਕਾ ਵਿਕਰੇਤਾ ਆਪਣੀ ਮਰਜੀ ਨਾਲ ਦੁਕਾਨਾਂ ਬਣਾਉਣ ਵਿਚ ਜੁੱਟ ਗਏ ਹਨ। ਅਸਲ ਵਿਚ ਉਥੇ 100 ਤੋਂ ਵੱਧ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ।

ਦੁਕਾਨਾਂ ਬਣਦੀਆਂ ਦੇਖ ਲੋਕ ਵੀ ਅਫਸਰਾਂ ਦੇ ਉਨ੍ਹਾਂ ਦਾਅਵਿਆਂ 'ਤੇ ਹੱਸ ਰਹੇ ਹਨ, ਜਿਸ ਵਿਚ ਸਿਰਫ 20 ਪਟਾਕਾ ਵਿਕਰੇਤਾਵਾਂ ਨੂੰ ਹੀ ਲਾਇਸੈਂਸ ਵੰਡ ਕੇ ਉਨ੍ਹਾਂ ਨੂੰ ਹੀ ਪਟਾਕਾ ਵਿਕਰੀ ਦੀ ਮਨਜ਼ੂਰੀ ਦੇਣ ਦਾ ਦਮ ਭਰਿਆ ਜਾ ਰਿਹਾ ਸੀ।

ਇਸ ਸਬੰਧੀ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਜਾਣਕਾਰੀ ਨਹੀਂ ਹੈ ਕਿ ਡਰਾਅ ਕੱਢੇ ਜਾ ਚੁੱਕੇ ਹਨ। ਪੁਲਸ ਨੇ ਸਾਨੂੰ ਡ੍ਰਾਇੰਗ ਭੇਜਣੀ ਹੁੰਦੀ ਹੈ ਕਿ ਕਿੰਨੇ ਬੂਥ ਬਣਨੇ ਹਨ ਅਤੇ ਕਿੰਨੀ ਜਗ੍ਹਾ ਚਾਹੀਦੀ ਹੈ, ਜੋ ਅਜੇ ਤੱਕ ਨਹੀਂ ਭੇਜੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਥੇ ਦੁਕਾਨਾਂ ਬਣਨ ਲੱਗੀਆਂ ਹਨ ਜਾਂ ਬਣ ਚੁੱਕੀਆਂ ਹਨ ਤਾਂ ਉਸ ਨੂੰ ਚੈਕ ਕਰਵਾਉਣਗੇ।
 


cherry

Content Editor

Related News