ਖਰਚਾ ਨਾ ਦੇਣ ਦੇ ਦੋਸ਼ ''ਚ ਪਤੀ ਨੂੰ ਭੇਜਿਆ ਜੇਲ
Thursday, Nov 23, 2017 - 03:23 AM (IST)

ਅਬੋਹਰ, (ਸੁਨੀਲ)— ਮਾਣਯੋਗ ਜੱਜ ਜਸਵੀਰ ਸਿੰਘ ਦੀ ਅਦਾਲਤ ਨੇ ਪਤਨੀ ਨੂੰ ਖਰਚਾ ਨਾ ਦੇਣ ਦੇ ਦੋਸ਼ 'ਚ ਪਤੀ ਸੁਰਿੰਦਰ ਕੁਮਾਰ ਪੁੱਤਰ ਕਸ਼ਮੀਰ ਚੰਦ ਵਾਸੀ ਸਾਂਡੀ ਜਲਾਲਾਬਾਦ ਦੇ ਗ੍ਰਿਫਤਾਰੀ ਵਰੰਟ ਜਾਰੀ ਕੀਤੇ। ਨਗਰ ਥਾਣਾ ਨੰਬਰ ਇਕ ਦੀ ਪੁਲਸ ਦੇ ਹੌਲਦਾਰ ਸੁਰਿੰਦਰ ਕੁਮਾਰ ਨੇ ਦੋਸ਼ੀ ਪਤੀ ਨੂੰ ਕਾਬੂ ਕਰਕੇ ਮਾਣਯੋਗ ਜੱਜ ਜਸਵੀਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ। ਮਾਣਯੋਗ ਜੱਜ ਨੇ ਉਸਨੂੰ ਜੇਲ ਭੇਜਣ ਦੇ ਹੁਕਮ ਦਿੱਤੇ।
ਜਾਣਕਾਰੀ ਮੁਤਾਬਕ ਮਨਜੀਤ ਕੌਰ ਪੁੱਤਰੀ ਮਹਿਲ ਸਿੰਘ ਵਾਸੀ ਕੋਇਲਖੇੜਾ ਦਾ ਵਿਆਹ 2010 ਵਿਚ ਸੁਰਿੰਦਰ ਸਿੰਘ ਦੇ ਨਾਲ ਹੋਇਆ ਸੀ। ਦੋਵਾਂ ਵਿਚ ਅਣਬਣ ਹੋਣ ਕਾਰਨ ਇਕ-ਦੂਜੇ ਤੋਂ ਵੱਖ ਰਹਿਣ ਲੱਗੇ। ਮਨਜੀਤ ਕੌਰ ਨੇ ਖਰਚੇ ਦੇ ਲਈ ਆਪਣੇ ਵਕੀਲ ਦੇ ਮਾਧਿਅਮ ਨਾਲ ਅਦਾਲਤ ਵਿਚ ਕੇਸ ਦਾਇਰ ਕੀਤਾ। ਅਦਾਲਤ ਨੇ ਉਸਨੂੰ 2500 ਰੁਪਏ ਮਹੀਨਾ ਖਰਚਾ ਦੇਣ ਦੇ ਹੁਕਮ ਪਤੀ ਨੂੰ ਜਾਰੀ ਕੀਤੇ ਪਰ ਪਤੀ ਨੇ ਕੁਝ ਸਮੇਂ ਤੱਕ ਤਾਂ ਖਰਚਾ ਦਿੱਤਾ ਉਸਦੇ ਬਾਅਦ ਖਰਚਾ ਦੇਣਾ ਬੰਦ ਕਰ ਦਿੱਤਾ। ਅਦਾਲਤ ਨੇ ਉਸਦੇ ਗ੍ਰਿਫਤਾਰੀ ਵਰੰਟ ਜਾਰੀ ਕੀਤੇ। ਪੁਲਸ ਨੇ ਪਤੀ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ ਤੇ ਜੇਲ ਭੇਜ ਦਿੱਤਾ ।