ਬੈਰਕ ਜਾਣ ਲਈ ਕਹਿਣ ’ਤੇ ਭੜਕੇ ਕੈਦੀ, ਹਮਲਾ ਕਰਕੇ ਪਾੜੀ ਪੁਲਸ ਕਰਮਚਾਰੀ ਦੀ ਵਰਦੀ

Friday, Oct 29, 2021 - 03:28 PM (IST)

ਬੈਰਕ ਜਾਣ ਲਈ ਕਹਿਣ ’ਤੇ ਭੜਕੇ ਕੈਦੀ, ਹਮਲਾ ਕਰਕੇ ਪਾੜੀ ਪੁਲਸ ਕਰਮਚਾਰੀ ਦੀ ਵਰਦੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) - ਜ਼ਿਲ੍ਹਾ ਜੇਲ੍ਹ ਵਿੱਚ ਐੱਨ.ਡੀ.ਪੀ.ਐੱਸ. ਐਕਟ ਅਧੀਨ ਸਜਾ ਕੱਟ ਰਹੇ ਇੱਕ ਕੈਦੀ ਨੂੰ ਆਪਣੀ ਬੈਰਕ ਵਿਚ ਜਾਣ ਦਾ ਕਹਿਣ ਤੋਂ ਬਾਅਦ ਕੈਦੀ ਭੜਕ ਗਿਆ। ਭੜਕੇ ਹੋਏ ਕੈਦੀ ਨੇ ਗੁੱਸੇ ’ਚ ਪੁਲਸ ਕਰਮਚਾਰੀ ’ਤੇ ਹਮਲਾ ਕਰਕੇ ਉਸਦੀ ਵਰਦੀ ਫਾੜ ਦਿੱਤੀ ਅਤੇ ਗਾਲੀ ਗਲੋਚ ਕਰਦੇ ਹੋਏ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇਣ ਲੱਗਾ। ਅਜਿਹਾ ਕਰਨ ’ਤੇ ਕੈਦੀ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ‘ਪੰਜਾਬ ਪੁਲਸ’ ਨੂੰ ਦਿੱਤੀ ਚਿਤਾਵਨੀ

ਜੇਲ ਸੁਪਰਡੈਂਟ ਅਨੁਸਾਰ ਕੈਦੀ ਹਰਪ੍ਰੀਤ ਸਿੰਘ ਉਰਫ਼ ਬੱਬੂ ਨਿਵਾਸੀ ਬਸਤੀ ਫੁੰਮਣ ਸ਼ਾਹ ਥਾਣਾ ਗੁਰੂਹਰਸਹਾਏ, ਫਿਰੋਜ਼ਪੁਰ 2015 ਤੋਂ ਜੇਲ੍ਹ ਵਿਚ ਸਜਾ ਕੱਟ ਰਿਹਾ ਹੈ। ਸਵੇਰੇ 11:45 ਵਜੇ ਉਹ ਬਲਕ 4 ਵਿਚ ਗਿਆ ਸੀ। ਡਿਊਟੀ ’ਤੇ ਤਾਇਨਾਤ ਕਰਮਚਾਰੀ ਬਚਿੱਤਰ ਸਿੰਘਫ ਅਤੇ ਗੇਟ ਨਿਗਰਾਨ ਜੱਗਾ ਸਿੰਘ ਨੇ ਸਮਾਂ ਹੋਣ ’ਤੇ ਉਸਨੂੰ ਵਾਪਸ ਆਪਣੀ ਬੈਰਕ ਵਿਚ ਜਾਣ ਲਈ ਕਿਹਾ ਤਾਂ ਉਹ ਮੁਲਾਜ਼ਮਾਂ ਨਾਲ ਗਾਲੀ ਗਲੋਚ ਕਰਨ ਲੱਗ ਗਿਆ। ਉਸ ਨੇ ਹੱਥਾਪਾਈ ਕਰਦੇ ਹੋਏ ਬਚਿੱਤਰ ਸਿੰਘ ਦੀ ਵਰਦੀ ਪਾੜ ਦਿੱਤੀ। ਉਹ ਆਪਣੀ ਲੱਤ ਜੋ ਕਿ ਪਹਿਲਾਂ ਹੀ ਟੁੱਟੀ ਹੋਈ ਹੈ ਉਪਰ ਜ਼ਖਮ ਦਿਖਾਉਂਦੇ ਹੋਏ ਪਰਚਾ ਦਰਜ਼ ਕਰਵਾਉਣ ਦੀਆਂ ਧਮਕੀਆਂ ਦੇਣ ਲੱਗਾ, ਜਿਸ ’ਤੇ ਥਾਣਾ ਸਦਰ ਪੁਲਸ ਨੇ ਉਕਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼


author

rajwinder kaur

Content Editor

Related News