ਵਾਹਨ ਚੋਰ ਗਿਰੋਹ ਗ੍ਰਿਫਤਾਰ, ਸਰਗਣਾ ਜੇਲ ’ਚ

Thursday, Jul 26, 2018 - 02:36 AM (IST)

ਵਾਹਨ ਚੋਰ ਗਿਰੋਹ ਗ੍ਰਿਫਤਾਰ, ਸਰਗਣਾ ਜੇਲ ’ਚ

ਬਠਿੰਡਾ(ਵਰਮਾ)-ਜ਼ਿਲਾ ਪੁਲਸ ਨੇ  ਵਾਹਨ ਚੋਰ ਗਿਰੋਹ ਦੇ  2 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੀਅਾਂ 2 ਸਕੂਟਰੀਅਾਂ ਬਰਾਮਦ ਕੀਤੀਅਾਂ, ਜਦਕਿ ਇਸ ਚੋਰ ਗਿਰੋਹ ਦਾ ਸਰਗਣਾ ਨਸ਼ਾ  ਸਮੱਗਲਿੰਗ ਦੇ ਮਾਮਲੇ ਵਿਚ ਜੇਲ ’ਚ ਬੰਦ ਹੈ। ਐੱਸ. ਐੱਸ. ਪੀ. ਬਠਿੰਡਾ ਨਾਨਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਉਕਤ ਚੋਰ ਗਿਰੋਹ ਦੇ ਬਾਰੇ ਸੂਚਨਾ ਮਿਲੀ ਸੀ ਕਿ  ਇਹ ਆਪਣੇ ਨਸ਼ੇ ਦੀ ਪੂਰਤੀ ਲਈ ਵਾਹਨ ਚੋਰੀ ਕਰ ਕੇ ਅੱਗੇ ਵੇਚ ਦਿੰਦੇ ਹਨ। ਫਡ਼ੇ ਗਏ ਮੁਲਜ਼ਮਾਂ ’ਚ ਨਵਦੀਪ ਕੁਮਾਰ ਪੁੱਤਰ ਦਰਸ਼ਨ ਵਾਸੀ ਗਣੇਸ਼ਾ ਬਸਤੀ  ਤੇ ਸ਼ਿਵਮ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਵਾਸੀ ਪਰਸਰਾਮ ਨਗਰ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਿੱਤਲ ਮਾਲ ਕੋਲ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਚੋਰੀ ਦੀ ਸਕੂਟਰੀ ’ਤੇ ਘੁੰਮ ਰਹੇ ਸੀ। ਉਨ੍ਹਾਂ ਕੋਲੋਂ 2 ਸਕੂਟਰੀਅਾਂ ਬਰਾਮਦ ਕੀਤੀਅਾਂ ਗਈਅਾਂ ਹਨ।  ਇਸ ਗਿਰੋਹ ਦਾ ਸਰਗਣਾ ਵਿੱਕੀ ਕੁਮਾਰ ਉਰਫ ਪੋਪਾ ਜੇਲ ਵਿਚ ਬੰਦ ਹੈ। ਥਾਣਾ ਸੀ. ਆਈ. ਏ. ਮੁਖੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਇਸ ਗਿਰੋਹ ਦੇ ਸਰਗਣਾ ਵਿੱਕੀ ਨੂੰ ਕੰਡੀਸ਼ਨਲ ਵਾਰੰਟ ਹਾਸਲ ਕਰ ਕੇ ਜੇਲ ਤੋਂ ਲਿਆਵੇਗੀ ਤੇ  ਪੁੱਛ-ਗਿੱਛ ਕੀਤੀ ਜਾਵੇਗੀ।  ਫਡ਼ੇ ਗਏ ਮੁਲਜ਼ਮਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। 
 


Related News