..ਜਦ ਮੈਡੀਕਲ ਚੈੱਕਅਪ ਲਈ ਹਸਪਤਾਲ ਲਿਆਂਦਾ ਨੌਜਵਾਨ ਪੁਲਸ ਨੂੰ ਚਕਮਾ ਦੇ ਕੇ ਹੋਇਆ ਰਫੂ-ਚੱਕਰ

Friday, Nov 24, 2017 - 04:02 AM (IST)

..ਜਦ ਮੈਡੀਕਲ ਚੈੱਕਅਪ ਲਈ ਹਸਪਤਾਲ ਲਿਆਂਦਾ ਨੌਜਵਾਨ ਪੁਲਸ ਨੂੰ ਚਕਮਾ ਦੇ ਕੇ ਹੋਇਆ ਰਫੂ-ਚੱਕਰ

ਤਲਵੰਡੀ ਸਾਬੋ(ਮੁਨੀਸ਼)-ਪੁਲਸ ਪਾਰਟੀ ਦੇ ਅੱਜ ਉਸ ਸਮੇਂ ਹੋਸ਼ ਉਡ ਗਏ ਜਦੋਂ ਲੜਾਈ-ਝਗੜੇ ਦੇ ਇਕ ਮਾਮਲੇ ਵਿਚ ਰਾਮਾਂ ਮੰਡੀ ਪੁਲਸ ਵੱਲੋਂ ਫੜੇ ਗਏ ਇਕ ਨੌਜਵਾਨ ਨੂੰ ਬਠਿੰਡਾ ਜੇਲ ਭੇਜਣ ਤੋਂ ਪਹਿਲਾਂ ਮੈਡੀਕਲ ਚੈੱਕਅਪ ਲਈ ਹਸਪਤਾਲ ਲਿਆਂਦਾ ਗਿਆ ਤੇ ਉੱਥੋਂ ਮੁਲਜ਼ਮ ਫਰਾਰ ਹੋਣ ਵਿਚ ਸਫਲ ਹੋ ਗਿਆ। ਜਾਣਕਾਰੀ ਅਨੁਸਾਰ ਤਨੂੰ ਸਾਹਿਲ (19) ਪੁੱਤਰ ਜੌਨੀ ਕੁਮਾਰ ਵਾਸੀ ਰਾਮਾਂ ਮੰਡੀ ਨੂੰ ਪੁਲਸ ਨੇ ਲੜਾਈ-ਝਗੜੇ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਅੱਜ ਉਕਤ ਵਿਅਕਤੀ ਨੂੰ ਜੇਲ ਦਾਖਲ ਕਰਨ ਤੋਂ ਪਹਿਲਾਂ ਉਸ ਦਾ ਡਾਕਟਰੀ ਮੁਆਇਨਾ ਕਰਵਾਇਆ ਜਾਣਾ ਸੀ ਤੇ ਇਸੇ ਮਾਮਲੇ ਵਿਚ ਰਾਮਾਂ ਮੰਡੀ ਤੋਂ ਏ. ਐੱਸ. ਆਈ. ਬਲਦੇਵ ਸਿੰਘ ਤੇ ਹੌਲਦਾਰ ਜਗਤਾਰ ਸਿੰਘ ਉਕਤ ਨੌਜਵਾਨ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਲੈ ਕੇ ਆਏ ਸਨ। ਪੁਲਸ ਪਾਰਟੀ ਦੇ ਹੋਸ਼ ਉਦੋਂ ਉਡ ਗਏ ਜਦੋਂ ਕਾਗਜ਼ਾਂ-ਪੱਤਰਾਂ ਵਿਚ ਲੱਗੇ ਪੁਲਸ ਮੁਲਾਜ਼ਮਾਂ ਦੀ ਅਣਗਹਿਲੀ ਦਾ ਫਾਇਦਾ ਉਠਾ ਕੇ ਉਕਤ ਨੌਜਵਾਨ ਉੱਥੋਂ ਭੱਜ ਨਿਕਲਿਆ, ਜਿਓਂ ਹੀ ਪੁਲਸ ਮੁਲਾਜ਼ਮਾਂ ਦਾ ਇਸ ਵੱਲ ਧਿਆਨ ਗਿਆ ਤਾਂ ਉਨ੍ਹਾਂ ਫੁਰਤੀ ਦਿਖਾਉਂਦਿਆਂ ਉਕਤ ਨੌਜਵਾਨ ਦੇ ਪਿੱਛੇ ਹੀ ਦੌੜ ਲਾ ਦਿੱਤੀ ਤੇ ਆਖਰ ਉਸ ਨੂੰ ਕਾਬੂ ਕਰ ਲਿਆ। ਪਤਾ ਲੱਗਾ ਹੈ ਕਿ ਹੁਣ ਉਕਤ ਨੌਜਵਾਨ ਨੂੰ ਫਿਲਹਾਲ ਤਲਵੰਡੀ ਸਾਬੋ ਪੁਲਸ ਥਾਣੇ ਦੀ ਹਵਾਲਾਤ ਵਿਚ ਬੰਦ ਦਿੱਤਾ ਗਿਆ ਹੈ ਤੇ ਉਸ 'ਤੇ ਅਗਲੇਰੀ ਕਾਰਵਾਈ ਲਈ ਵਿਚਾਰ ਚੱਲ ਰਹੀ ਹੈ।


Related News