'ਜੇ ਮੇਰਾ ENCOUNTER ਹੋਇਆ ਤਾਂ...' ਮਜੀਠੀਆ ਨੇ ਪੰਜਾਬ DGP ਨੂੰ ਲੈ ਕੇ ਆਖੀ ਵੱਡੀ ਗੱਲ (ਵੀਡੀਓ)

Thursday, Feb 05, 2026 - 01:36 PM (IST)

'ਜੇ ਮੇਰਾ ENCOUNTER ਹੋਇਆ ਤਾਂ...' ਮਜੀਠੀਆ ਨੇ ਪੰਜਾਬ DGP ਨੂੰ ਲੈ ਕੇ ਆਖੀ ਵੱਡੀ ਗੱਲ (ਵੀਡੀਓ)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਵਾਂਗ ਮੇਰਾ ਐਨਕਾਊਂਟਰ ਹੋ ਗਿਆ ਤਾਂ ਇਸ ਦਾ ਸਿੱਧਾ ਜ਼ਿੰਮੇਵਾਰ ਇੱਕੋ ਵਿਅਕਤੀ ਪੰਜਾਬ ਦਾ ਡੀ. ਜੀ. ਪੀ. ਗੌਰਵ ਯਾਦਵ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ 'ਚ ਲਾਅ ਐਂਡ ਆਰਡਰ ਦੇ ਹਾਲਾਤ ਬਹੁਤ ਖ਼ਰਾਬ ਹਨ ਅਤੇ ਪੰਜਾਬ ਦਾ ਡੀ. ਜੀ. ਪੀ. ਸਿਰਫ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਖ਼ੁਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰ ਹੋ ਜਾਣ ALERT, ਪੂਰੇ ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖ਼ਬਰ

ਮਜੀਠੀਆ ਨੇ ਕਿਹਾ ਕਿ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਮੈਂ ਆਪਣੀ ਲੜਾਈ ਲੜਾਂਗਾ। ਮੈਂ ਇਸ ਸਰਕਾਰ ਅੱਗੇ ਕਦੇ ਨਹੀਂ ਝੁਕਾਂਗਾ, ਭਾਵੇਂ ਫਿਰ ਮੇਰੇ 'ਤੇ ਇਕ ਛੱਡ 10 ਕੇਸ ਪਾ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਦੀ ਮਜਬੂਰੀ ਹੈ ਕਿ ਉਸ ਨੇ ਕੇਜਰੀਵਾਲ ਨੂੰ ਖ਼ੁਸ਼ ਰੱਖਣਾ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਅਗਲੀ ਸਵੇਰ ਹੀ ਲੱਥ ਜਾਵੇਗਾ। ਉਨ੍ਹਾਂ ਕਿਹਾ ਕਿ ਆਰਜ਼ੀ ਤੌਰ 'ਤੇ ਪੰਜਾਬ ਨੂੰ ਡੀ. ਜੀ. ਪੀ. ਦੀ ਲੋੜ ਨਹੀਂ ਹੈ। ਇਸ ਲਈ ਪੰਜਾਬ ਨੂੰ ਪੱਕੇ ਤੌਰ 'ਤੇ ਡੀ. ਜੀ. ਪੀ. ਚਾਹੀਦਾ ਹੈ।

ਇਹ ਵੀ ਪੜ੍ਹੋ : ਮੋਹਾਲੀ SSP ਦਫ਼ਤਰ ਮੂਹਰੇ ਹੋਏ ਕਤਲ ਮਾਮਲੇ 'ਚ ਵੱਡੀ ਖ਼ਬਰ, ਗੋਲੀਆਂ ਨਾਲ ਭੁੰਨ੍ਹਿਆ ਸੀ ਬੰਦਾ

ਜਦੋਂ ਡੀ. ਜੀ. ਪੀ. ਨੂੰ ਪਤਾ ਹੋਵੇਗਾ ਕਿ ਮੈਨੂੰ ਕੋਈ ਹਟਾ ਹੀ ਨਹੀਂ ਸਕਦਾ ਤਾਂ ਫਿਰ ਉਹ ਕਾਨੂੰਨ ਨੂੰ ਤਵੱਜੋਂ ਦੇਵੇਗਾ ਨਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ। ਉਨ੍ਹਾਂ ਕਿਹਾ ਕਿ ਮੈਂ ਡੀ. ਜੀ. ਪੀ. ਦੇ ਖ਼ਿਲਾਫ਼ ਨਹੀਂ ਹਾਂ ਪਰ ਡੀ. ਜੀ. ਪੀ. ਨਿਯਮਾਂ ਮੁਤਾਬਕ ਹੀ ਲਾਇਆ ਜਾਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ 'ਚ ਜਿਸ ਤਰੀਕੇ ਦੇ ਹਾਲਾਤ ਬਣਾਏ ਹਨ, ਇਹ ਬਹੁਤ ਗਲਤ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਕਿਹਾ ਕਿ ਆਪਣੇ ਹਿੱਤਾਂ ਨੂੰ ਛੱਡ ਕੇ ਸਾਨੂੰ ਪੰਜਾਬ ਦੇ ਹਿੱਤਾਂ ਲਈ ਇਕੱਠੇ ਹੋਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News