ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਲੁਧਿਆਣਾ ਪੁਲਸ, 7 ਦਿਨਾਂ ਦੇ ਰਿਮਾਂਡ 'ਤੇ
Tuesday, Oct 11, 2022 - 09:06 AM (IST)

ਲੁਧਿਆਣਾ (ਰਾਜ) : ਸਿੱਧੂ ਮੂਸੇਵਾਲਾ ਕਤਲਕਾਂਡ ’ਚ ਪੰਜਾਬ ਪੁਲਸ ਦੇ ਕੋਲ ਰਿਮਾਂਡ ’ਤੇ ਚੱਲ ਰਹੇ ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀ ਲੁਧਿਆਣਾ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਪੁਲਸ ਨੇ ਬਟਾਲਾ ਜੇਲ੍ਹ ਤੋਂ ਲਿਆ ਕੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਹੈ, ਜਿੱਥੋਂ ਅਦਾਲਤ ਨੇ ਉਸ ਨੂੰ 7 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਹੈ।
ਦਰਅਸਲ ਕੁੱਝ ਮਹੀਨੇ ਪਹਿਲਾ ਸੀ. ਆਈ. ਏ.-2 ਵੱਲੋਂ ਫੜ੍ਹੇ ਗਏ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਟਰਾਂਸਪੋਰਟਰ ਬਲਦੇਵ ਚੌਧਰੀ ਤੋਂ ਪੁੱਛਗਿੱਛ ਮਗਰੋਂ ਪੁਲਸ ਨੇ ਸਤਬੀਰ ਨੂੰ 29 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਸਤਬੀਰ ਤੋਂ 315 ਬੋਰ ਦਾ ਪਿਸਤੌਲ ਬਰਾਮਦ ਹੋਇਆ ਸੀ।
ਇਹ ਵੀ ਪੜ੍ਹੋ : ਸ਼ਰਮਨਾਕ : 8 ਮਹੀਨੇ ਦੀ ਧੀ 'ਤੇ ਪਿਸਤੌਲ ਤਾਣ ਰਿਟਾਇਰਡ ਪੁਲਸ ਮੁਲਾਜ਼ਮ ਨੇ ਮਾਂ ਨਾਲ ਬਣਾਏ ਸਰੀਰਕ ਸਬੰਧ
ਪੁਲਸ ਮੁਤਾਬਕ ਸਤਬੀਰ, ਸਿੱਧੂ ਮੂਸੇਵਾਲਾ ਦੇ ਕਤਲ ਤੋਂ 10 ਦਿਨ ਪਹਿਲਾਂ ਅਕਾਲੀ ਨੇਤਾ ਦੇ ਰਿਸ਼ਤੇਦਾਰ ਸੰਦੀਪ ਕਾਹਲੋਂ ਦੇ ਕਹਿਣ ’ਤੇ ਬਠਿੰਡਾ ਗਿਆ ਸੀ। ਸਤਬੀਰ ਨੇ ਬਠਿੰਡਾ ਪੁੱਜ ਕੇ ਹਥਿਆਰ ਰਿਸੀਵ ਕਰ ਕੇ ਅੱਗੇ ਸ਼ੂਟਰਾਂ ਨੂੰ ਸਪਲਾਈ ਕੀਤੇ ਸਨ। ਸਤਬੀਰ ਵੀ ਉਹ ਸਖਸ਼ ਹੈ, ਜਿਸ ਨੇ ਸ਼ੂਟਰਾਂ ਨੂੰ ਆਪਣੀ ਫਾਰਚੂਨਰ ਗੱਡੀ ਬਠਿੰਡਾ ਜਾਣ ਲਈ ਮੁਹੱਈਆ ਕਰਵਾਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ