ਪੰਜਾਬ ਆਉਣਗੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਇਸ ਸ਼ਹਿਰ ਦਾ ਕਰਨਗੇ ਦੌਰਾ

Monday, Nov 11, 2024 - 03:52 PM (IST)

ਪੰਜਾਬ ਆਉਣਗੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਇਸ ਸ਼ਹਿਰ ਦਾ ਕਰਨਗੇ ਦੌਰਾ

ਲੁਧਿਆਣਾ (ਰਿੰਕੂ): ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਪੰਜਾਬ ਦਾ ਦੌਰਾ ਕਰਨਗੇ। ਉਹ 12 ਨਵੰਬਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਇੰਟਰਨੈਸ਼ਨਲ ਕਾਨਫ਼ਰੰਸ ਵਿਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਉਹ ਇਕ ਸਕੂਲ ਵਿਚ ਵੀ ਜਾਣਗੇ ਤੇ ਉੱਥੇ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਸਵੇਰ-ਸ਼ਾਮ ਦਾ ਸ਼ਡੀਊਲ ਜਾਰੀ

ਜਾਣਕਾਰੀ ਮੁਤਾਬਕ ਉਪ ਰਾਸ਼ਟਰਪਤੀ ਜਗਦੀਪ ਧਨਖੜ 12 ਨਵੰਬਰ ਨੂੰ ਪੰਜਾਬ ਆ ਰਹੇ ਹਨ। ਆਪਣੀ ਫੇਰੀ ਦੌਰਾਨ ਉਪ ਰਾਸ਼ਟਰਪਤੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਇੰਟਰਨੈਸ਼ਨਲ ਕਾਨਫ਼ਰੰਸ 2024 ਦੇ ਉਦਗਾਠਨੀ ਸਮਾਰੋਹ ਵਿਚ ਵਿਚ ਮੁੱਖ ਮਹਿਮਾਨ ਵਜੋਂ ਪਹੁੰਚਣਗੇ। ਇਸ ਕਾਨਫ਼ਰੰਸ ਦਾ ਵਿਸ਼ਾ ਟਰਾਂਸਫ਼ਾਰਮਿੰਗ ਐਗਰੀਫੂਡ ਸਿਸਟਮਜ਼ ਇਨ ਫੇਸ ਆਫ਼ ਕਲਾਈਮੇਟ ਚੇਂਜ ਐਂਡ ਐਨਰਜੀ ਟ੍ਰਾਂਜਿਸ਼ਨਜ਼ ਰੱਖਿਾ ਗਿਆ ਹੈ। ਇਸ ਮਗਰੋਂ ਉਹ ਸੱਤ ਪਾਲ ਮਿੱਤਲ ਸਕੂਲ, ਲੁਧਿਆਣਾ ਵਿਖੇ ਵੀ ਮੁੱਖ ਮਹਿਮਾਨ ਹੋਣਗੇ, ਜਿੱਥੇ ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News