ਜੇ. ਪੀ. ਐੱਮ. ਓ. ਵੱਲੋਂ ਐੱਸ. ਐੱਸ. ਪੀ. ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ

Saturday, Jan 13, 2018 - 07:02 AM (IST)

ਬਟਾਲਾ, (ਬੇਰੀ)- ਅੱਜ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇ. ਪੀ. ਐੱਮ. ਓ. ਵੱਲੋਂ ਅੰਤਰਰਾਸ਼ਟਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਗੁੱਜਰਪੁਰਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਖਤ ਸਜ਼ਾਵਾਂ ਦਿਵਾਉਣ ਦੇ ਉਦੇਸ਼ ਨੂੰ ਲੈ ਕੇ ਐੱਸ. ਐੱਸ. ਪੀ. ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕਰਦਿਆਂ ਜਿਥੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ, ਉਥੇ ਨਾਲ ਹੀ ਐੱਸ. ਐੱਚ. ਓ. ਪਰਮਜੀਤ ਸਿੰਘ ਨੂੰ ਪੁਲਸ ਮੁਖੀ ਬਟਾਲਾ ਦੇ ਦਫਤਰ ਮੂਹਰੇ ਮੰਗ-ਪੱਤਰ ਵੀ ਸੌਂਪਿਆ ਗਿਆ। 
ਇਸ ਪ੍ਰਦਰਸ਼ਨ ਦੀ ਅਗਵਾਈ ਮਾਨਾ ਮਸੀਹ ਬਾਲੇਵਾਲ, ਮਨਦੀਪ ਕੌਰ ਸ਼ਕਤੀ, ਪ੍ਰਵੇਜ਼ ਮਸੀਹ ਕਾਲਾ ਅਫਗਾਨਾ, ਰਜਵੰਤ ਕੌਰ ਗੁੱਜਰਪੁਰਾ ਤੇ ਨਰਿੰਦਰ ਸਿੰਘ ਮੁਰੀਦਕੇ ਨੇ ਸਾਂਝੇ ਤੌਰ 'ਤੇ ਕੀਤੀ।
ਇਸ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਮਾ. ਰਘਬੀਰ ਸਿੰਘ ਪਕੀਵਾਂ, ਦਿਹਾਤੀ ਮਜ਼ਦੂਰ  ਸਭਾ ਦੇ ਆਗੂ ਮਾਨਾ ਮਸੀਹ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਜ਼ਿਲਾ ਆਗੂ ਗੁਰਪ੍ਰੀਤ ਸਿੰਘ ਰੰਗੀਲਪੁਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਪਿਛਲੀ ਸਰਕਾਰ ਦੀ ਤਰ੍ਹਾਂ ਪੁਲਸ ਦਾ ਸਿਆਸੀਕਰਨ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਗੁੱਜਰਪੁਰਾ ਵਿਚ ਹੋਏ ਝਗੜੇ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਣ ਤੋਂ ਮਿਲਦੀ ਹੈ। ਉਕਤ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੁਲਦੀਪ ਕੌਰ ਅੰਤਰਰਾਸ਼ਟਰੀ ਜੂਡੋ ਖਿਡਾਰੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਹੈ, ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਇਸ ਦੌਰਾਨ ਮੁਖਤਾਰ ਸਿੰਘ ਭਾਗੋਵਾਲ, ਕੁਲਦੀਪ ਸਿੰਘ ਹੰਸਪਾਲ, ਨਿਸ਼ਾਨ ਸਿੰਘ ਜੋੜਾ ਸਿੰਘਾ, ਰੂਪ ਲਾਲ, ਵਿਰਗਿਟ ਖਾਨਫੱਤਾ, ਵਿਜੇ ਅਗਨੀਹੋਤਰੀ, ਗੁਰਨਾਮ ਸਿੰਘ, ਇੰਦਰਜੀਤ, ਜਗੀਰ ਸਿੰਘ ਨਾਨਚੱਕ, ਜਗੀਰ ਸਿੰਘ ਦੂੰਬੀਵਾਲ, ਸੁਖਦੇਵ ਸਿੰਘ ਕਿਲਾ ਲਾਲ ਸਿੰਘ, ਤਰਸੇਮ ਸਿੰਘ ਫੱਤੇਵਾਲ, ਪਾਲੀ ਐਨੋਕੋਟ, ਮਨਜੀਤ ਕੌਰ, ਅਮਰਜੀਤ ਕੌਰ, ਹਰਜੀਤ ਕੋਰ, ਮਾਤਾ ਤਾਰੋ, ਮੱਖਣ ਸਿੰਘ, ਅਮੋਲਕ ਸਿੰਘ ਕਾਹਨੂੰਵਾਨ ਆਦਿ ਹਾਜ਼ਰ ਸਨ।


Related News