ਖੰਨਾ ''ਚ 1 ਕਰੋੜ ਦੀਆਂ ਇੰਟਰਲਾਕ ਟਾਇਲਾਂ ਹੋਈਆਂ ਗਾਇਬ, ਘੁਟਾਲੇ ਦਾ ਸ਼ੱਕ
Tuesday, May 27, 2025 - 09:42 PM (IST)

ਖੰਨਾ (ਬਿਪਿਨ) : ਖੰਨਾ ਨਗਰ ਕੌਂਸਲ ਦੀਆਂ ਕਰੀਬ 20 ਲੱਖ ਇੰਟਰਲਾਕ ਟਾਇਲਾਂ ਗਾਇਬ ਹੋ ਗਈਆਂ ਹਨ। ਕਰੀਬ 1 ਕਰੋੜ ਕੀਮਤ ਦੀਆਂ ਟਾਇਲਾਂ ਗਾਇਬ ਹੋਣ ਪਿੱਛੇ ਵੱਡੇ ਘੁਟਾਲੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਕੌਂਸਲਰ ਸੁਨੀਲ ਕੁਮਾਰ ਨੀਟਾ ਦੇ ਮੁਤਾਬਕ, ਲਗਭਗ 5 ਸਾਲ ਪਹਿਲਾਂ ਲਲਹੇੜੀ ਰੋਡ ਰੇਲਵੇ ਲਾਈਨ ਪਾਰ ਖੇਤਰ ਵਿੱਚ ਸੀਵਰੇਜ ਲਾਈਨਾਂ ਵਿਛਾਉਣ ਦੌਰਾਨ ਇੰਟਰਲਾਕ ਟਾਈਲਾਂ ਗਲੀਆਂ 'ਚੋਂ ਪੁੱਟ ਕੇ ਕੌਂਸਲ ਨੇ ਆਪਣੇ ਕਬਜ਼ੇ 'ਚ ਲੈ ਕੇ ਸਟੋਰ ਕੀਤੀਆਂ ਸਨ, ਪਰ ਹੁਣ ਉਹ ਟਾਈਲਾਂ ਗਾਇਬ ਹੋ ਚੁੱਕੀਆਂ ਹਨ।
ਨੀਟਾ ਦੇ ਅਨੁਸਾਰ ਜੀ.ਕੇ ਇੰਨਕਲੇਵ ਤੇ ਪਾਣੀ ਦੀ ਟੰਕੀ ਕੋਲ ਟਾਈਲਾਂ ਰੱਖੀਆਂ ਸੀ। 15 ਦਿਨ ਪਹਿਲਾਂ ਜਾ ਕੇ ਦੇਖਿਆ ਤਾਂ ਉਥੇ ਸਿਰਫ 500-700 ਟਾਇਲਾਂ ਰਹਿ ਗਈਆਂ ਸੀ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈਓ) ਚਰਨਜੀਤ ਸਿੰਘ ਨੇ ਕਿਹਾ ਕਿ ਮਾਮਲਾ ਹੁਣ ਮੇਰੇ ਧਿਆਨ 'ਚ ਆਇਆ ਹੈ। ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਜੇਕਰ ਕੋਈ ਕਮੇਟੀ ਬਣਾਉਣ ਬਾਰੇ ਕਿਹਾ ਗਿਆ ਹੈ ਤਾਂ ਪ੍ਰਧਾਨ ਹੀ ਦੱਸ ਸਕਦੇ ਹਨ।
ਇਸ ਸਬੰਧੀ ਜਦੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਤਾਂ ਆਵਾ ਹੀ ਊਤਿਆ ਪਿਆ। ਇਹ ਕਾਂਗਰਸ ਦੀ ਦੇਣ ਹੈ। ਕਾਂਗਰਸ ਦੀ ਨਗਰ ਕੌਂਸਲ ਹੋਣ ਕਰਕੇ ਇਹ ਹਾਲ ਹੋਇਆ ਹੈ। ਬੱਸ ਇਨ੍ਹਾਂ ਦੇ 6 ਮਹੀਨੇ ਰਹਿ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e