ਕੋਰੋਨਾ ਮਗਰੋਂ ਇਨਫਲੂਐਂਜ਼ਾ ਵਾਇਰਸ ਮਚਾ ਸਕਦੈ ਕਹਿਰ, ਵਿਸ਼ਵ ਸਿਹਤ ਸੰਗਠਨ ਪਹਿਲਾਂ ਹੀ ਦੇ ਚੁੱਕੈ ਚੇਤਾਵਨੀ
Wednesday, Mar 15, 2023 - 01:16 AM (IST)
ਲੁਧਿਆਣਾ (ਸਹਿਗਲ) : ਕੋਰੋਨਾ ਤੋਂ ਬਾਅਦ ਇਨਫਲੂਐਂਜ਼ਾ ਵਾਇਰਸ ਪੂਰੀ ਦੁਨੀਆ ’ਚ ਕਹਿਰ ਮਚਾ ਸਕਦਾ ਹੈ ਅਤੇ ਇਕ ਵਾਰ ਫਿਰ ਸਥਿਤੀ ਸਪੈਨਿਸ਼ ਫਲੂ ਵਰਗੀ ਬਣ ਸਕਦੀ ਹੈ, ਜਿਸ ਨੇ 1918 ’ਚ ਕਹਿਰ ਮਚਾਇਆ ਸੀ। ਵਿਸ਼ਵ ਸਿਹਤ ਸੰਗਠਨ ਨੇ ਇਸ ਕਹਿਰ ਦਾ ਖ਼ਦਸ਼ਾ 2 ਸਾਲ ਪਹਿਲਾਂ ਹੀ ਪ੍ਰਗਟਾਇਆ ਸੀ। ਆਪਣੇ ਨਿਊਜ਼ ਲੈਟਰ ’ਚ ਇਸ ਇਨਫਲੂਐਂਜ਼ਾ ਵਾਇਰਸ ਦੇ ਕਹਿਰ ਕਾਰਨ 2 ਤੋਂ 3.50 ਕਰੋੜ ਮੌਤਾਂ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਵਿਭਾਗ ਨੇ ਲੋਕਾਂ ਨੂੰ ਸਰਗਰਮੀਆਂ ਤੋਂ ਜਾਗਰੂਕ ਕਰਵਾਉਣ ਲਈ ਚੁੱਕਿਆ ਅਹਿਮ ਕਦਮ
ਕਈ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੀ ਸ਼ੁਰੂਆਤ ਹੋ ਗਈ ਹੈ, ਜਿਸ ਦੀ ਮਿਸਾਲ ਅੱਜਕਲ੍ਹ ਖਾਂਸੀ ਅਤੇ ਜ਼ੁਕਾਮ ਦੇ ਵਧਦੇ ਮਾਮਲਿਆਂ ਤੋਂ ਦੇਖੀ ਜਾ ਸਕਦੀ ਹੈ। ਇਹਕਈ ਹਫ਼ਤਿਆਂ-ਮਹੀਨਿਆਂ ਤੱਕ ਸਰੀਰ ਨਹੀਂ ਛੱਡਦਾ ਅਤੇ ਇਸ ਦੇ ਲੋਕ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ। ਦਵਾਈ ਖੋਜ ਵਿਗਿਆਨੀ ਡਾ. ਬਲਵਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਇਹ ਹੀਮੋਗਲੂਟਨ ਅਤੇ ਨਿਊਰੋਮੈਨੀਡੇਜ਼ ਦਾ ਬਣਿਆ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ’ਤੇ ਬੋਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ‘ਗੋਲਡੀ ਬਰਾੜ ਤੇ ਸਚਿਨ ਨੇ ਕਰਵਾਇਆ ਕਤਲ’
ਉਨ੍ਹਾਂ ਕਿਹਾ ਕਿ ਇਨਫਲੂਐਂਜ਼ਾ ਵਾਇਰਸ ਦੀਆਂ ਚਾਰ ਕਿਸਮਾਂ ਹਨ, ਜਿਨ੍ਹਾਂ ਨੂੰ A B C D ਕਿਹਾ ਜਾਂਦਾ ਹੈ। ਇਹ ਇਨਫਲੂਐਂਜ਼ਾ-ਏ ਸ਼੍ਰੇਣੀ ਦਾ ਵਾਇਰਸ ਹੈ। ਕਈ ਵਾਰ ਲੋਕ ਇਸ ਦਾ ਸ਼ਿਕਾਰ ਹੋ ਕੇ ਠੀਕ ਹੋ ਜਾਂਦੇ ਹਨ ਪਰ ਹੁਣ ਸਥਿਤੀ ਪਹਿਲਾਂ ਵਰਗੀ ਨਹੀਂ ਰਹੀ, ਪਹਿਲਾਂ ਜ਼ੁਕਾਮ ਠੀਕ ਹੋ ਜਾਂਦਾ ਸੀ ਇਕ ਹਫ਼ਤੇ ’ਚ ਦਵਾਈ ਤੋਂ ਬਿਨਾਂ ਪਰ ਇਹ ਉਹ ਜ਼ੁਕਾਮ ਨਹੀਂ ਹੈ, ਜੋ ਕਿਤਾਬਾਂ ’ਚ ਸਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐੱਚ3ਐੱਨ2 ਨਾਂ ਦਾ ਵਾਇਰਸ ਇਕ ਕਿਸਮ ਦਾ ਇਨਫਲੂਐਂਜ਼ਾ ਹੈ ਪਰ ਹੁਣ ਇਸ ਦਾ ਰੂਪ ਬਦਲ ਗਿਆ ਹੈ ਅਤੇ ਆਈ.ਸੀ.ਐੱਮ.ਆਰ. ਨੇ ਵੀ ਇਸ 'ਤੇ ਚਿੰਤਾ ਪ੍ਰਗਟਾਈ ਹੈ, ਉਨ੍ਹਾਂ ਦੱਸਿਆ ਕਿ ਹੁਣ ਤੱਕ ਆਈਆਂ ਰਿਪੋਰਟਾਂ 'ਚ 92 ਫੀਸਦੀ ਲੋਕਾਂ ਨੂੰ ਬੁਖਾਰ, 86 ਫੀਸਦੀ ਲੋਕਾਂ ਨੂੰ ਖੰਘ, 27 ਫੀਸਦੀ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ, 16 ਫੀਸਦੀ ਲੋਕਾਂ ਨੂੰ ਸਾਹ ਲੈਣ ਸਮੇਂ ਸੀਨੇ ’ਚੋਂ ਸੀਟੀ ਦੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਇਨ੍ਹਾਂ ’ਚੋਂ ਕਈ ਕੇਸ ਨਿਮੋਨੀਆ ’ਚ ਬਦਲ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਦਿੱਲੀ ਤੋਂ ਲੁਧਿਆਣੇ ਖਿੱਚ ਲਿਆਈ ਕਿਸਮਤ, ਰਾਤੋ-ਰਾਤ ਬਦਲੇ ਨਸੀਬ, ਬਣਿਆ ਕਰੋੜਪਤੀ (ਵੀਡੀਓ)
ਇਸ ਤੋਂ ਇਲਾਵਾ 6 ਫੀਸਦੀ ਲੋਕਾਂ ਨੂੰ ਮਿਰਗੀ ਦੇ ਦੌਰੇ ਪੈਂਦੇ ਵੀ ਦੇਖੇ ਗਏ ਹਨ, ਇਨ੍ਹਾਂ ਮਾਮਲਿਆਂ ’ਚ 10 ਫੀਸਦੀ ਲੋਕਾਂ ਨੂੰ ਆਕਸੀਜਨ ਸਪੋਰਟ ’ਤੇ ਰੱਖਣਾ ਪੈਂਦਾ ਹੈ, ਜਦਕਿ 7 ਫੀਸਦੀ ਲੋਕਾਂ ਨੂੰ ਆਈ. ਸੀ. ਯੂ. ’ਚ ਦਾਖ਼ਲ ਹੋਣਾ ਪੈਂਦਾ ਹੈ। ਇਹ ਅੰਕੜੇ ਬਹੁਤ ਖ਼ਤਰਨਾਕ ਮੰਨੇ ਜਾਂਦੇ ਹਨ ਕਿਉਂਕਿ ਲੋਕਾਂ ਖ਼ਾਸ ਕਰਕੇ ਬੱਚਿਆਂ ਨੂੰ ਖੰਘ ਹੁੰਦੀ ਹੈ, ਜੋ ਕਈ ਹਫ਼ਤਿਆਂ ਤੱਕ ਰਹਿੰਦੀ ਹੈ ਅਤੇ ਡਾਕਟਰ ਐਂਟੀਬਾਇਓਟਿਕਸ ਤੋਂ ਇਲਾਵਾ ਸਟੀਰਾਇਡ ਦੇ ਕੇ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਦਵਾਈਆਂ ਦੀ ਜ਼ਿਆਦਾ ਵਰਤੋਂ ਕਾਰਨ ਲੋਕਾਂ ’ਚ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ ਅਤੇ ਸਾਵਧਾਨੀ ਵਜੋਂ ਕੋਰੋਨਾ ਵਾਇਰਸ ਫਤਵੇ ਵਰਗੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਇਹ ਕੋਰੋਨਾ ਤੋਂ ਵੀ ਮਾੜੀ ਸਥਿਤੀ ਪੈਦਾ ਕਰ ਸਕਦਾ ਹੈ।
ਕੀ ਇਸ ਦੀ ਦਵਾਈ ਭਾਰਤ ’ਚ ਬਣ ਸਕਦੀ ਹੈ?
ਹੁਣ ਤੱਕ ਤਿੰਨ ਦਵਾਈਆਂ ਦੀ ਖੋਜ ਕੀਤੀ ਹੈ
ਡਾ. ਬਲਵਿੰਦਰ ਸਿੰਘ ਔਲਖ ਨੇ ਕਿਹਾ ਕਿ ਭਾਰਤ ਵਿਚ ਖੋਜ ਦੇ ਖੇਤਰ ’ਚ ਅਥਾਹ ਸੰਭਾਵਨਾਵਾਂ ਹਨ ਪਰ ਸਰਕਾਰ ਨੇ ਖੋਜ ਦਾ ਕੰਮ ਕਾਰਪੋਰੇਟਾਂ ਦੇ ਹੱਥਾਂ ਵਿਚ ਦੇ ਕੇ ਵਿਗਿਆਨੀਆਂ ਲਈ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ ਹਨ, ਜਿਨ੍ਹਾਂ ਨੂੰ ਉਹ ਚਾਹ ਕੇ ਵੀ ਪੂਰਾ ਨਹੀਂ ਕਰ ਸਕਦੇ। ਇਸ ਦੀ ਇਕ ਉਦਾਹਰਣ 19 ਮਾਰਚ 2019 ਨੂੰ ਪਾਸ ਕੀਤਾ ਗਿਆ ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਐਕਟ ਹੈ, ਜਿਸ ਤਹਿਤ ਕੋਈ ਵੀ ਵਿਗਿਆਨੀ ਆਪਣੀ ਖੋਜੀ ਦਵਾਈ ਨੂੰ 20-25 ਹਜ਼ਾਰ ਕਰੋੜ ਰੁਪਏ ਤੋਂ ਬਿਨਾਂ ਮਾਨਤਾ ਨਹੀਂ ਦੇ ਸਕਦਾ, ਜਦਕਿ ਅੱਜ ਤੱਕ ਹੋਈਆਂ ਸਾਰੀਆਂ ਖੋਜਾਂ ਗਰੀਬ ਵਿਗਿਆਨੀਆਂ ਨੇ ਹੀ ਕੀਤੀਆਂ ਹਨ। ਕਾਰਪੋਰੇਟ ਨੇ ਅੱਜ ਤੱਕ ਕੋਈ ਦਵਾਈ ਨਹੀਂ ਲੱਭੀ ਪਰ ਦਵਾਈ ਵੇਚਣ ਲਈ ਬਾਜ਼ਾਰ ਤਿਆਰ ਕਰ ਲਿਆ ਹੈ ਅਤੇ ਹਰ ਮਰੀਜ਼ ਉਨ੍ਹਾਂ ਦਾ ਗਾਹਕ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਗਾਹਕ ਘੱਟ ਹੋਣ।
ਇਹ ਵਾਇਰਸ ਕਿਵੇਂ ਫੈਲਦਾ ਹੈ ਅਤੇ ਲੱਛਣ ਕੀ ਹਨ
ਮਾਹਿਰਾਂ ਅਨੁਸਾਰ ਇਹ ਵਾਇਰਸ ਹਵਾ ਰਾਹੀਂ ਜਾਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ ਅਤੇ ਖੰਘ ਅਤੇ ਛਿੱਕ ਤੋਂ ਡਿੱਗਣ ਵਾਲੀਆਂ ਬੂੰਦਾਂ ਨਾਲ ਵੀ ਇਹ ਫੈਲਦਾ ਹੈ, ਇਸ ਤੋਂ ਇਲਾਵਾ ਇਹ ਹੱਥ ਮਿਲਾਉਣ ਅਤੇ ਗਲੇ ਲਗਾਉਣ ਨਾਲ ਵੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਫੈਲ ਸਕਦਾ ਹੈ, ਇਸ ਦੇ ਲੱਛਣਾਂ ਵਿਚ ਬੁਖਾਰ, ਜ਼ੁਕਾਮ, ਸਰੀਰ ’ਚ ਦਰਦ, ਗਲੇ ਵਿਚ ਖਰਾਸ਼, ਲਗਾਤਾਰ ਖੰਘ, ਨੱਕ ਵਗਣਾ, ਸਿਰਦਰਦ, ਮਾਸਪੇਸ਼ੀਆਂ ’ਚ ਸੋਜ, ਦਸਤ ਦੇ ਲੱਛਣ ਵੀ ਦੇਖਣ ਨੂੰ ਮਿਲਦੇ ਹਨ। ਵੱਡਿਆਂ ਅਤੇ ਬਜ਼ੁਰਗਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਬੱਚੇ ਵੀ ਇਸ ਤੋਂ ਪ੍ਰਭਾਵਿਤ ਹੁੰਦੇ ਹਨ।