ਰਾਜਾ ਵੜਿੰਗ ਦੇ ਵਿਵਾਦਤ ਬਿਆਨ ਮਗਰੋਂ ਸਿਆਸਤ ''ਚ ਵੱਡੀ ਹਲਚਲ! ਇਸ ਕਾਂਗਰਸੀ ਆਗੂ ਨੇ ਦਿੱਤਾ ਅਸਤੀਫ਼ਾ

Tuesday, Nov 11, 2025 - 11:18 AM (IST)

ਰਾਜਾ ਵੜਿੰਗ ਦੇ ਵਿਵਾਦਤ ਬਿਆਨ ਮਗਰੋਂ ਸਿਆਸਤ ''ਚ ਵੱਡੀ ਹਲਚਲ! ਇਸ ਕਾਂਗਰਸੀ ਆਗੂ ਨੇ ਦਿੱਤਾ ਅਸਤੀਫ਼ਾ

ਜਲੰਧਰ (ਚੋਪੜਾ)- ਕਾਂਗਰਸ ਲੀਗਲ, ਹਿਊਮਨ ਰਾਈਟਸ ਅਤੇ ਆਰ. ਟੀ. ਆਈ. ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਕਾਹਲੋਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਵਾਦਿਤ ਬਿਆਨ ਦੇ ਵਿਰੋਧ ਵਿਚ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਹਲੋਂ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਰਾਜਾ ਵੜਿੰਗ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਵ. ਬੂਟਾ ਸਿੰਘ ਵਰਗੇ ਸਨਮਾਨਿਤ ਨੇਤਾ ਦੇ ਸੰਦਰਭ ਵਿਚ ਅਪਮਾਨਜਨਕ ਅਤੇ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ, ਜੋਕਿ ਬਹੁਤ ਹੀ ਨਿੰਦਾਯੋਗ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਰੋਪੜ ਰੇਂਜ ਦੇ DIG ਨਾਨਕ ਸਿੰਘ ਦੀ ਸਖ਼ਤ ਤਾੜਨਾ, ਜਾਣੋ ਕੀ ਦਿੱਤਾ ਬਿਆਨ

PunjabKesari

ਉਨ੍ਹਾਂ ਦੋਸ਼ ਲਾਇਆ ਕਿ ਰਾਜਾ ਵੜਿੰਗ ਦੇ ਭਾਸ਼ਣ ਨੇ ਖ਼ਾਸ ਤੌਰ ’ਤੇ ਧਾਰਮਿਕ ਸਿੱਖ ਭਾਈਚਾਰੇ ਅਤੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਇਹ ਵਿਵਹਾਰ ਵੜਿੰਗ ਦੇ 'ਹੰਕਾਰ ਤੇ ਨਫ਼ਰਤ' ਨੂੰ ਦਰਸਾਉਂਦਾ ਹੈ, ਜੋ ਕਾਂਗਰਸ ਦੀ ਵਿਚਾਰਧਾਰਾ ਦੇ ਉਲਟ ਹੈ। ਕਾਹਲੋਂ ਨੇ ਦੋਸ਼ ਲਾਇਆ ਕਿ ਵੜਿੰਗ ਨੇ ਪਹਿਲਾਂ ਤਰਨਤਾਰਨ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ, ਜਿਸ ਵਿਚ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਪ੍ਰਭਾਵਿਤ ਕਰਨ ਵਾਲੇ ਬਿਆਨ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅਨੂਸੁਚਿਤ ਭਾਈਚਾਰੇ ਦਾ ਅਪਮਾਨ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

PunjabKesari

ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 12 ਨਵੰਬਰ ਨੂੰ ਹੋਵੇਗਾ...

ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਹਾਈਕਮਾਨ ਰਾਜਾ ਵੜਿੰਗ ਨੂੰ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਅਤੇ ਉਨ੍ਹਾਂ ਦੇ ਅਨੂਸੁਚਿਤ ਭਾਈਚਾਰੇ ਵਿਰੋਧੀ ਅਤੇ ਭੜਕਾਊ ਬਿਆਨਾਂ ਲਈ ਉਨ੍ਹਾਂ ’ਤੇ ਐੱਸ. ਸੀ./ਐੱਸ. ਟੀ. ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਦੌਲਤ ਰਾਮ ਥਾਪਰ, ਸੰਦੀਪ ਕੁਮਾਰ, ਬੰਗਾ ਸਿੰਘ ਅਤੇ ਹੋਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: Punjab:ਸੜਕ ਹਾਦਸੇ ਨੇ ਉਜਾੜ 'ਤਾ ਘਰ! ਮਾਸੀ ਨੂੰ ਮਿਲਣ ਜਾ ਰਹੇ ਨੌਜਵਾਨ ਦੀ ਤੜਫ਼-ਤੜਫ਼ ਕੇ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News