ਪੰਜਾਬ ''ਚ ਫਿਰ ਤੋਂ ਚੋਣਾਂ ਕਰਾਉਣ ਲਈ ਹਾਈਕੋਰਟ ਜਾਵੇਗਾ ਇਹ ਉਮੀਦਵਾਰ, ਜਾਣੋ ਕੀ ਹੈ ਕਾਰਨ

03/14/2017 6:23:58 PM

ਅਬੋਹਰ (ਸੁਨੀਲ) : ਅਬੋਹਰ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲੜ ਚੁੱਕੇ ਆਜ਼ਾਦ ਉਮੀਦਵਾਰ ਦਿਲਬਾਗ ਸਿੰਘ ਪ੍ਰੇਮੀ ਨੇ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਸ਼ਿਕਾਇਤ ਭੇਜ ਕੇ ਚੋਣਾਂ ਫਿਰ ਤੋਂ ਕਰਾਉਣ ਦੀ ਮੰਗ ਕੀਤੀ ਹੈ। ਆਪਣੀ ਸ਼ਿਕਾਇਤ ''ਚ ਦਿਲਬਾਗ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਪਰਚੇ ''ਚ ਆਪਣਾ ਨਾਂ ਦਿਲਬਾਗ ਸਿੰਘ ਦੇ ਨਾਲ ''ਪ੍ਰੇਮੀ'' ਲਿਖਿਆ ਸੀ ਪਰ ਜਦ ਵੋਟ ਪ੍ਰਕਿਰਿਆ ਸ਼ੁਰੂ ਹੋਈ ਤਾਂ ਉਸ ਦੇ ਸਮਰਥਕਾਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਨਾਂ ਪਿੱਛੇ ''ਪ੍ਰੇਮੀ'' ਨਹੀਂ ਲਿਖਿਆ ਹੋਇਆ, ਜਿਸ ਦੇ ਕਾਰਨ ਉਸ ਦੇ ਸਮਰਥਕ ਉਸ ਦੇ ਪੱਖ ''ਚ ਵੋਟਾਂ ਪਾਉਣ ''ਚ ਅਸਫਲ ਰਹੇ ਅਤੇ ਇਸ ਕਰਕੇ ਉਹ ਸਨਮਾਨਜਨਕ ਵੋਟਾਂ ਵੀ ਪ੍ਰਾਪਤ ਨਹੀਂ ਕਰ ਸਕਿਆ ਅਤੇ ਉਸ ਦੀ ਜ਼ਮਾਨਤ ਜ਼ਬਤ ਹੋ ਗਈ। ਦਿਲਬਾਗ ਸਿੰਘ ਪ੍ਰੇਮੀ ਨੇ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਦਿੱਤੀ ਗਈ ਸ਼ਿਕਾਇਤ ''ਚ ਕਿਹਾ ਹੈ ਕਿ ਇਸ ਮਾਮਲੇ ਦੀ ਜਲਦ ਹੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਇਕ ਹੋਰ ਆਜ਼ਾਦ ਉਮੀਦਵਾਰ ਨੇ ਦੋਸ਼ ਲਾਇਆ ਹੈ ਕਿ ਉਸ ਨੇ ਵੀ ਪਰਚਾ ਭਰਨ ਦੇ ਬਾਅਦ ਬੈਲਟ ਪੇਪਰ ''ਤੇ ਉਸ ਦਾ ਪ੍ਰਚਲਿਤ ਨਾਂ ਅਸ਼ੋਕ ਗਰਗ ਤੇ ਇਕ ਹੋਰ ਫੋਟੋ ਦਿੱਤੀ ਸੀ ਪਰ ਪ੍ਰਸ਼ਾਸਨਿਕ ਲਾਪ੍ਰਵਾਹੀ ਦੇ ਕਾਰਨ ਉਸ ਦਾ ਪ੍ਰਚਲਿਤ ਨਾਂ ਨਹੀਂ ਛਾਪਿਆ ਗਿਆ, ਜਿਸ ਦੇ ਕਾਰਨ ਉਹ ਵੀ ਸਨਮਾਨਜਨਕ ਵੋਟਾਂ ਪ੍ਰਾਪਤ ਨਹੀਂ ਕਰ ਸਕਿਆ। ਦੂਜੇ ਪਾਸੇ ਦਿਲਬਾਗ ਸਿੰਘ ਪ੍ਰੇਮੀ ਨੇ ਕਿਹਾ ਹੈ ਕਿ ਉਹ ਇਸ ਬਾਰੇ ''ਚ ਪੰਜਾਬ ਹਰਿਆਣਾ ਹਾਈਕੋਰਟ ''ਚ ਇਕ ਪਟੀਸ਼ਨ ਦਾਇਰ ਕਰਨ ਜਾ ਰਿਹਾ ਹੈ। ਜਦੋਂ ਇਸ ਬਾਰੇ ''ਚ ਸਥਾਨਕ ਚੋਣ ਅਧਿਕਾਰੀ ਜਸਪ੍ਰੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Babita Marhas

News Editor

Related News