ਕੈਪਟਨ ਅਤੇ ਰਣਇੰਦਰ ਖਿਲਾਫ ਸੁਣਵਾਈ 29 ਨੂੰ
Wednesday, Jul 17, 2019 - 06:48 PM (IST)

ਲੁਧਿਆਣਾ : ਇਕਨਮ ਟੈਕਸ ਮਹਿਕਮੇ ਵਲੋਂ ਬੇਨਾਮੀ ਜਾਇਦਾਦ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਖਿਲਾਫ ਸੁਣਵਾਈ ਹੋਈ। ਅਦਾਲਤ ਨੇ ਅਗਲੀ ਸੁਣਵਾਈ ਲਈ 29 ਜੁਲਾਈ ਤੈਅ ਕੀਤੀ ਹੈ। ਗੌਰਤਲਬ ਹੈ ਕਿ ਇਨਕਮ ਟੈਕਸ ਵਿਭਾਗ ਦੀ ਸ਼ਿਕਾਇਤ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ 'ਤੇ ਜਾਇਦਾਦ ਦੇ ਸਰੋਤ ਲੁਕਾਉਣ ਅਤੇ ਮਹਿਕਮੇ ਦੇ ਕੰਮਕਾਜ 'ਚ ਅੜਚਨ ਪੈਦਾ ਕਰਨ ਵਰਗੇ ਦੋਸ਼ ਲਗਾਏ ਗਏ ਹਨ।
ਤਤਕਾਲੀ ਸੀ. ਜੇ. ਐੱਮ. ਜਪਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ੀ ਲਈ ਸੰਮਨ ਜਾਰੀ ਕੀਤੇ ਸਨ। ਫਿਲਹਾਲ ਇਸ ਮਾਮਲੇ ਵਿਚ ਗਵਾਹੀਆਂ ਚੱਲ ਰਹੀਆਂ ਹਨ। ਗਵਾਹੀਆਂ ਪੂਰੀਆਂ ਹੋਣ 'ਤੇ ਅਦਾਲਤ ਕੈਪਟਨ ਨੂੰ ਸੰਮਨ ਜਾਰੀ ਕਰਨ ਦੇ ਬਾਰੇ 'ਚ ਫੈਸਲਾ ਕਰੇਗੀ। ਦੂਜੇ ਪਾਸੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਵੀ ਦੋ ਸ਼ਿਕਾਇਤਾਂ ਹਨ।